← ਪਿਛੇ ਪਰਤੋ
ਮਮਦੋਟ, 1 ਜੁਲਾਈ 2020 - ਸਥਾਨਕ ਲੋਕ ਬਿਜਲੀ ਦੇ ਵਾਰ ਵਾਰ ਲੱਗ ਰਹੇ ਕੱਟਾਂ ਤੋਂ ਡਾਹਡੇ ਪ੍ਰੇਸ਼ਾਨ ਹੋ ਗਏ ਹਨ ਜਿਸ ਕਰਕੇ ਲੋਕਾਂ ਵਿੱਚ ਬਿਜਲੀ ਮੇਹਿਕਮੇ ਦੀ ਮਾੜੀ ਕਾਰਗੁਜਾਰੀ ਨੂੰ ਲੈਕੇ ਸਰਕਾਰ ਪ੍ਰਤੀ ਭਾਰੀ ਗੁੱਸਾ ਪਾਇਆ ਜਾ ਰਿਹਾ ਹੈ , ਲੋਕਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਲੋਕਾਂ ਕੋਲੋਂ 24*7 ਘੰਟੇ ਨਿਰਵਿਘਨ ਬਿਜਲੀ ਸਪਲਾਈ ਦੇਣ ਦੇ ਬਿੱਲ ਵਸੂਲ ਕਰਦੀ ਹੈ ਪ੍ਰੰਤੂ ਪਿਛਲੇ ਕੁਝ ਦਿਨਾਂ ਤੋਂ ਦਿਨ ਵਿਚ 10 -10 ਮਿੰਟ ਬਾਅਦ ਲਗਾਤਾਰ ਬਿਜਲੀ ਦੇ ਕੱਟ ਲੱਗ ਰਹੇ ਹਨ , ਉਹਨਾਂ ਕਿਹਾ ਕਿ ਬਿਜਲੀ ਮਿਲ ਵੀ ਨਹੀਂ ਰਹੀ ਤੇ ਸਾਨੂੰ ਬਿੱਲ ਵੀ ਮੋਟੇ ਭਰਨੇ ਪੈ ਰਹੇ ਹਨ । ਉਹਨਾ ਸਾਰਕਾਰ ਅਤੇ ਪੀ ਐੱਸ ਪੀ ਸੀ ਐੱਲ ਦੇ ਉੱਚ ਅਧਿਕਾਰੀਆਂ ਤੋਂ ਮੰਗ ਕਰਦਿਆਂ ਕਿਹਾ ਕਿ ਇਲਾਕੇ ਦੀ ਇਸ ਸਮੱਸਿਆ ਨੂੰ ਜਲਦ ਤੋਂ ਜਲਦ ਹੱਲ ਕੀਤਾ ਜਾਵੇ ।
Total Responses : 928