← ਪਿਛੇ ਪਰਤੋ
ਜਗਦੀਸ਼ ਥਿੰਦ ਫਾਜ਼ਿਲਕਾ, 1 ਜੁਲਾਈ : ਜਿਲ੍ਹਾ ਫਾਜ਼ਿਲਕਾ ਅੰਦਰ 2 ਬੀ ਐਸ ਐਫ਼ ਜਵਾਨਾਂ ਸਮੇਤ ਚਾਰ ਹੋਰ ਜਣਿਆਂ ਦੀ ਮੈਡੀਕਲ ਰਿਪੋਰਟ ਕੋਰੋਨਾ ਪਾਜ਼ੀਟਿਵ ਪਾਈ ਗਈ ਹੈ । ਸਿਵਲ ਸਰਜਨ ਡਾ. ਚੰਦਰ ਮੋਹਨ ਕਟਾਰੀਆ ਨੇ ਦੱਸਿਆ ਕਿ ਜ਼ਿਲੇ ਅੰਦਰ 4 ਪਾਜੀਟਿਵ ਕੇਸਾਂ ਨੇ ਦਸਤਕ ਦਿੱਤੀ ਹੈ। ਉਨਾਂ ਦੱਸਿਆ ਕਿ 4 ਕੇਸਾਂ ਵਿੱਚ 1 ਫੀਮੇਲ ਅਤੇ 3 ਮੇਲ ਹਨ। ਉਨਾਂ ਦੱਸਿਆ ਕਿ 1 ਕੇਸ ਨੇ ਕਰੋਨਾ ਨੂੰ ਮਾਤ ਦਿੱਤੀ ਹੈ ਜੋ ਕਿ ਜਲੰਧਰ ਵਿਖੇ ਆਪਣਾ ਇਲਾਜ ਕਰਵਾ ਰਿਹਾ ਸੀ।ਉਨਾਂ ਦੱਸਿਆ ਕਿ 4 ਕੇਸ ਪਾਜੀਟਿਵ ਆਉਣ ਨਾਲ ਜ਼ਿਲੇ ਅੰਦਰ ਹੁਣ 23 ਕਰੋਨਾ ਕੇਸ ਐਕਟਿਵ ਹੋ ਗਏ ਹਨ। ਉਨਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ 1 ਫੀਮੇਲ ਜ਼ੋ ਕਿ 54 ਸਾਲ ਦੀ ਜਿਸਦੀ ਕੋਈ ਟਰੈਵਲ ਹਿਸਟਰੀ ਨਹੀਂ ਹੈ ਅਤੇ 2 ਬੀ.ਐਸ.ਐਫ ਜਵਾਨ ਜ਼ੋ ਕਿ ਜਲਾਲਾਬਾਦ ਵਿਖੇ ਡਿਉਟੀ ’ਤੇ ਤਾਇਨਾਤ ਸਨ ਜਿਨਾਂ ਦੀ ਉਮਰ 39 ਤੇ 32 ਸਾਲ ਹੈ ਅਤੇ ਇਕ ਕੇਸ ਜਿਸਦੀ ਉਮਰ 52 ਸਾਲ ਹੈ ਜ਼ੋ ਕਿ ਪਾਕਿਸਤਾਨ ਤੋਂ ਆਇਆ ਸੀ, ਇਸਦੇ 29 ਜੂਨ ਨੂੰ ਸੈਂਪਲ ਲਏ ਗਏ ਸਨ ਤੇ ਅੱਜ ਇਸਦੀ ਰਿਪੋਰਟ ਪਾਜੀਟਿਵ ਆਈ ਹੈ। ਸਿਵਲ ਸਰਜਨ ਅਨੁਸਾਰ ਇਨ੍ਹਾਂ ਮਰੀਜ਼ਾਂ ਨੂੰ ਜਲਾਲਾਬਾਦ ਵਿਖੇ ਬਣੇ ਆਈਸੋਲੇਸ਼ਣ ਵਾਰਡ ਵਿੱਚ ਭੇਜ ਕੇ ਇਲਾਜ ਸ਼ੁਰੂ ਕਰ ਦਿੱਤਾ ਗਿਆ ਹੈ ।
Total Responses : 257