ਬਠਿੰਡਾ, 1 ਜੁਲਾਈ 2020 - ਸ਼੍ਰੀ ਗੁਰੂ ਨਾਨਕ ਦੇਵ ਥਰਮਲ ਪਲਾਂਟ, ਬਠਿੰਡਾ ਨੂੰ ਬੰਦ ਕਰਨ ਦੇ ਰੋਸ ਵਜੋਂ ਧਰਨਾ ਦੇ ਰਹੇ ਕਿਸਾਨ ਯੂਨੀਅਨ ਦੇ ਬਜ਼ੁਰਗ ਆਗੂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਤੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਤੋਂ ਆਪਣੀ ਮੰਗ ਮਨਵਾਉਣ ਲਈ ਧਰਨਾ ਲਾਇਆ ਸੀ ਜਿਸ ਦੌਰਾਨ ਕਿਸਾਨ ਆਗੂ ਦੀ ਮੌਤ ਹੋ ਗਈ। ਕਿਸਾਨ ਦੀ ਲਾਸ਼ ਕੋਲ ਪਈ ਇੱਕ ਤਖ਼ਤੀ ਵੀ ਮਿਲੀ ਹੈ ਜਿਸ ਉਪਰ ਥਰਮਲ ਪਲਾਂਟ ਨੂੰ ਵੇਚੇ ਜਾਣ ਦਾ ਕਿਸਾਨ ਵੱਲੋਂ ਵਿਰੋਧ ਜਿਤਾਇਆ ਗਿਆ ਹੈ। ਕਿਸਾਨ ਆਗੂ ਦੀ ਹੋਈ ਮੌਤ ਨੂੰ ਕਈ ਘੰਟੇ ਬੀਤ ਜਾਣ ਦੇ ਬਾਵਜੂਦ ਵੀ ਸਰਕਾਰ ਦੇ ਕਿਸੇ ਵੀ ਲੀਡਰ ਨੇ ਦੁੱਖ ਦਾ ਪ੍ਰਗਟਾਵਾ ਵੀ ਨਹੀ ਕੀਤਾ....?
ਥਰਮਲ ਥਾਣਾ ਦੀ ਪੁਲਿਸ ਨੇ ਸਹਾਰਾ ਵਰਕਰਾਂ ਦੀ ਮਦਦ ਨਾਲ ਮ੍ਰਿਤਕ ਦੀ ਲਾਸ਼ ਨੂੰ ਸਿਵਲ ਹਸਪਤਾਲ ਵਿਚ ਪਹੁੰਚਾਇਆ, ਅਤੇ ਉਸ ਦੇ ਮ੍ਰਿਤਕ ਸਰੀਰ ਨੂੰ ਸਿਵਲ ਹਸਪਤਾਲ ਦੇ ਮੁਰਦਾ ਘਰ ਵਿੱਚ ਰੱਖਿਆ ਗਿਆ ਹੈ। ਮੌਤ ਦੇ ਅਸਲੀ ਕਾਰਨਾਂ ਦਾ ਪਤਾ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਚੱਲੇਗਾ ਪਰ ਦੱਸਿਆ ਜਾ ਰਿਹਾ ਹੈ ਕਿ ਉਸ ਕੋਲ ਇੱਕ ਕਿਸਾਨ ਯੂਨੀਅਨ ਉਗਰਾਹਾਂ ਦਾ ਝੰਡਾ ਵੀ ਸੀ।