ਹਰੀਸ਼ ਕਾਲੜਾ
- ਐੱਸ ਡੀ ਐੱਮ ਮੈਡਮ ਕਨੂੰ ਗਰਗ ਵੱਲੋਂ ਰੋਟਰੀ ਕਲੱਬ ਦੀ ਭਰਵੀ ਸ਼ਲਾਘਾ
ਸ੍ਰੀ ਅਨੰਦਪੁਰ ਸਾਹਿਬ, 1 ਜੁਲਾਈ 2020 - ਕੋਰੋਨਾ ਮਾਹਾਵਾਰੀ ਦੇ ਚੱਲਦਿਆਂ ਰੋਟਰੀ ਕਲੱਬ ਸ੍ਰੀ ਅਨੰਦਪੁਰ ਸਾਹਿਬ ਵੱਲੋਂ ਭਾਈ ਜੈਤਾ ਜੀ ਸਿਵਲ ਹਸਪਤਾਲ ਸ੍ਰੀ ਆਨੰਦਪੁਰ ਸਾਹਿਬ ਨੂੰ ਕੋਰੋਨਾ ਵਾਇਰਸ ਨਾਲ ਲੜਨ ਲਈ 12 ਲੱਖ ਰੁਪਏ ਤੋਂ ਵੱਧ ਦਾ ਸਾਮਾਨ ਸਥਾਨਕ ਐਸ.ਡੀ.ਐਮ ਮੈਡਮ ਕਨੂੰ ਗਰਗ ਦੀ ਹਾਜ਼ਰੀ ਵਿਚ ਦਿੱਤਾ।
ਰੋਟਰੀ ਕਲੱਬ ਦੇ ਪ੍ਰਧਾਨ ਊਧਮ ਸਿੰਘ ਕੰਗ ਅਤੇ ਡਾ.ਸੌਰਵ ਸ਼ਰਮਾ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕੇ ਰੋਟਰੀ ਫਾਊਂਡੇਸ਼ਨ ਦੀ ਸਹਾਇਤਾ ਨਾਲ ਰੋਟਰੀ ਖਿਤਾਬ ਵੱਲੋਂ ਸਿਵਲ ਹਸਪਤਾਲ ਨੂੰ 6 ਆਈਸੀਆਰ ਬੈੱਡ, 2 ਮਲਟੀ ਪੈਰਾਮੀਟਰ ਮਨੀਟਰ , 25 ਆਕਸੀਜਨ ਦੇ ਸਿਲੰਡਰ , 5 ਅੋਕਸੀ ਮੀਟਰ, 5 ਆਧੁਨਿਕ ਥਰਮਾ ਮੀਟਰ ,60 ਪੀ ਪੀ ਈ ਕਿੱਟਾਂ ,1 ਸਰਜੀਕਲ ਪੰਪ ਆਦਿ ਸਮਾਨ ਭੇਟ ਕੀਤਾ ਗਿਆ।
ਇਸ ਮੌਕੇ ਰੋਟਰੀ ਫਾਊਂਡੇਸ਼ਨ ਵੱਲੋਂ ਵਿਸ਼ੇਸ਼ ਤੌਰ ਤੇ ਪਹੁੰਚੇ ਕਲੱਬ ਦੇ ਸਾਬਕਾ ਅਸਿਸਟੈਂਟ ਗਵਰਨਰ ਪਰਮਿੰਦਰ ਸੰਧੂ ,ਪ੍ਰਦੀਪ ਸੋਨੀ ਅਤੇ ਸਥਾਨਕ ਰੋਟਰੀ ਕਲੱਬ ਦੇ ਮੈਂਬਰਾਂ ਵੱਲੋਂ ਇਹ ਸਮਾਨ ਮੁੱਖ ਮਹਿਮਾਨ ਵਜੋਂ ਪਹੁੰਚੇ ਸਥਾਨਕ ਐੱਸ .ਡੀ. ਐੱਮ. ਮੈਡਮ ਕਨੂੰ ਗਰਗ ਰਾਹੀਂ ਐਸਐਮ.ਓ. ਡਾਕਟਰ ਚਰਨਜੀਤ ਕੁਮਾਰ ਦੇ ਸਪੁਰਦ ਕੀਤਾ ਗਿਆ। ਇਸ ਮੌਕੇ ਕਲੱਬ ਦੇ ਸਾਬਕਾ ਪ੍ਰਧਾਨ ਉੱਘੇ ਸਰਜਨ ਡਾ ਪੀ. ਝੇ. ਐਸ. ਕੰਗ ,ਸੁਖਵਿੰਦਰਪਾਲ ਸਿੰਘ ਸੁੱਖੂ, ਮਹਿੰਦਰ ਸਿੰਘ ਰਾਣਾ ,ਸੈਕਟਰੀ ਮੋਹਨ ਸਿੰਘ ਕੁਲਦੀਪ ਪਾਠਕ ,ਵਿਨੋਦ ਮਲਹੋਤਰਾ ਗੁਰਚਰਨ ਸਿੰਘ ਘੱਟੀਵਾਲ, ਜੈਮਲ ਸਿੰਘ ਭੜੀ ਸਮੇਤ ਸਾਰੇ ਕਲੱਬ ਮੈਂਬਰ ਅਤੇ ਡਾਕਟਰ ਰਣਬੀਰ ਸਿੰਘ ਡਾ ਸੁਖਵਿੰਦਰ ਸਿੰਘ ਦਿਉਲ ਡਾਕਟਰ ਆਸ਼ੂਤੋਸ਼ ਸ਼ਰਮਾ ਡਾ ਅਨੰਦ ਘਈ ਸ਼ਾਮ ਲਾਲ ਮੈੰਡਮ ਰੁਪਿੰਦਰ ਕੌਰ ਆਦਿ ਹਾਜ਼ਰ ਸਨ।