ਸੁਲਤਾਨਪੁਰਾ ਪ੍ਰਾਇਮਰੀ ਸਕੂਲ ਦੇ ਅਧਿਆਪਕਾਂ ਨੇ ਮਿਸ਼ਨ ਫ਼ਤਿਹ ਅਧੀਨ ਚਲਾਈ ਜਾਗਰੂਕਤਾ ਮੁਹਿੰਮ
ਫ਼ਾਜ਼ਿਲਕਾ, 2 ਜੁਲਾਈ 2020 : ਕਰੋਨਾ ਖਿਲਾਫ ਚੱਲ ਲੜਾਈ ਵਿੱਚ ਸਕੂਲ ਸਿੱਖਿਆ ਵਿਭਾਗ ਦੁਆਰਾ ਪੰਜਾਬ ਦੇ ਮਾਨਯੋਗ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦੇ ਨਿਰਦੇਸ਼ਾਂ 'ਤੇ ਮਿਸ਼ਨ ਫ਼ਤਿਹ ਅਧੀਨ ਬੁੱਧਵਾਰ ਨੂੰ ਆਮ ਲੋਕਾਂ ਨੂੰ Covid-19 ਤੋਂ ਕਿਵੇਂ ਬੱਚਿਆ ਜਾਵੇ ਇਸ ਬਾਰੇ ਰੋਜ਼ਾਨਾ ਸਾਵਧਾਨੀਆਂ ਵਰਤਣ ਦੀ ਜਾਣਕਾਰੀ ਜ਼ਿਲ੍ਹਾ ਫਾਜ਼ਿਲਕਾ ਦੇ ਵੱਖ ਵੱਖ ਸਕੂਲ ਅਧਿਆਪਕਾਂ ਵੱਲੋਂ ਵਿਸ਼ੇਸ਼ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ
ਜਿਸ ਤਹਿਤ ਫ਼ਾਜ਼ਿਲਕਾ ਦੇ ਨਵੀਂ ਅਬਾਦੀ ਸਥਿਤ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਸੁਲਤਾਨਪੁਰਾ ਫਾਜ਼ਿਲਕਾ (ਨਿੰਮਾ ਵਾਲਾ ਸਕੂਲ) ਦੇ ਸਮੂਹ ਸਟਾਫ ਵੱਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿ) ਫ਼ਾਜ਼ਿਲਕਾ ਡਾ. ਸੁਖਵੀਰ ਸਿੰਘ ਬੱਲ, ਬੀਪੀਈਓ ਸ਼ਾਮ ਸੁੰਦਰ ਸਿਡਾਨਾ ਦੀ ਅਗਵਾਈ ਹੇਠ ਮੈਡਮ ਸ਼ਾਲੂ ਗਰੋਵਰ, ਸੀਨੀਅਰ ਅਧਿਆਪਕ ਨਿਸ਼ਾਂਤ ਅਗਰਵਾਲ ਵੱਲੋ ਮਿਸ਼ਨ ਫ਼ਤਿਹ ਅਧੀਨ ਘਰ ਘਰ ਵਿਸ਼ੇਸ਼ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਨਵੀਂ ਅਬਾਦੀ, ਪੀਰ ਗੁਰਾਇਆ, ਸਲੇਮ ਸ਼ਾਹ ਰੋਡ ਇਲਾਕੇ ਵਿਚ ਕੀਤੀ ਗਈ
ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਸਕੂਲ ਹੈਡਟੀਚਰ ਮੈਡਮ ਸ਼ਾਲੂ ਗਰੋਵਰ ਅਤੇ ਅਧਿਆਪਕ ਨਿਸ਼ਾਂਤ ਅਗਰਵਾਲ ਨੇ ਦੱਸਿਆ ਕਿ ਇਸ ਮਿਸ਼ਨ ਫ਼ਤਿਹ ਨੂੰ ਕਾਮਯਾਬ ਕਰਨ ਲਈ ਸਮੂਹ ਅਧਿਆਪਕਾਂ ਨੇ ਆਮ ਲੋਕਾਂ ਅਤੇ ਮਾਪਿਆਂ ਨੂੰ ਕਰੋਨਾ ਖਿਲਾਫ ਲੜਾਈ ਕਿਵੇਂ ਲੜਨੀ ਜਿਵੇਂ ਵਾਰ ਵਾਰ ਸਾਬਣ ਨਾਲ ਹੱਥ ਧੋਣਾ, ਘਰੋਂ ਬਾਹਰ ਨਿਕਲਣ ਤੇ ਮਾਸਕ ਪਾਉਣਾ ਤੇ 2 ਗਜ਼ ਦੀ ਦੂਰੀ ਬਣਾ ਕੇ ਰੱਖਣ ਲਈ ਦੱਸਿਆ ਗਿਆ ਨਿਸ਼ਾਂਤ ਅਗਰਵਾਲ ਨੇ ਕਿਹਾ ਕਿ ਮੁਹਿੰਮ ਵਿੱਚ ਕੁਝ ਲੋਕਾਂ ਦੇ ਮੋਬਾਇਲ ਫੋਨ ਉੱਤੇ ਪੰਜਾਬ ਸਰਕਾਰ ਦਾ ਕੋਵਾ ਐਪ ਵੀ ਮੌਕੇ 'ਤੇ ਹੀ ਡਾਊਨਲੋਡ ਕਰਕੇ ਮਿਸ਼ਨ ਫ਼ਤਿਹ ਜੁਆਇੰਨ ਕਰਵਾਇਆ ਗਿਆ ਇਸ ਮੁਹਿੰਮ ਵਿੱਚ ਸਟਾਫ ਦੇ ਨਾਲ ਨਾਲ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਗੁਰਮੀਤ ਸਿੰਘ, ਵਾਇਸ ਚੇਅਰਮੈਨ ਪਰਮਜੀਤ ਸਿੰਘ, ਮੈਂਬਰ ਸੋਨੀਆ, ਸੀਮਾ ਰਾਣੀ, ਪਰਮਜੀਤ ਕੌਰ, ਸਕੂਲ ਸਟਾਫ ਮੈਡਮ ਮੋਨਿਕਾ, , ਮਮਤਾ,ਸ਼ਿਲਪਾ, ਆਸ਼ਾ ਰਾਣੀ, ਸੋਮਾ, ਸ਼ੇਰੋਂ, ETT ਸਿੱਖਿਆਰਥੀ ਮਨਪ੍ਰੀਤ , ਪ੍ਰਿਯਾ, ਰਜਨੀ, ਸੀਮਾ ਤੋ ਇਲਾਵਾ ਹੋਰ ਮੁਹੱਲਾ ਵਾਸੀਆ ਨੇ ਮਿਸ਼ਨ ਫ਼ਤਿਹ ਵਿੱਚ ਸ਼ਮੂਲੀਅਤ ਕੀਤੀ.