ਲੁਧਿਆਣਾ, 2 ਜੁਲਾਈ 2020 - ਸ਼੍ਰੋਮਣੀ ਅਕਾਲੀ ਦਲ ਬਾਦਲ ਵਿਰੋਧੀ ਧੜੇ ਦੇ ਲੀਡਰ ਇੱਕ ਜਰੂਰੀ ਮੀਟਿੰਗ ਕਰਨ ਜਾ ਰਹੇ ਨੇ। ਜਿਸ 'ਚ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਵੀ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋ ਰਹੇ ਨੇ। ਇਹ ਮੀਟਿੰਗ 7 ਜੁਲਾਈ ਨੂੰ ਦਿਨ ਮੰਗਲਵਾਰ ਨੂੰ 11 ਵਜੇ ਲੁਧਿਆਣਾ ਦੇ ਗੁਰਦੁਆਰਾ ਸ਼ਹੀਦਾਂ (1947) ਗੁਜਰਖਾਨ ਕੈਂਪ ਮਾਡਲ ਟਾਊਨ ਵਿਖੇ ਹੋ ਰਹੀ ਹੈ।
ਇਸ ਬਾਰੇ ਸਾਬਕਾ ਰਾਜ ਸੂਚਨਾ ਕਮਿਸ਼ਨਰ,ਪੰਜਾਬ ਨਿਧੱੜਕ ਸਿੰਘ ਬਰਾੜ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਹਾਲਾਤਾਂ ਨੂੰ ਮੁੱਖ ਰੱਖਦਿਆਂ ਇਸ ਮੀਟਿੰਗ ਨੂੰ ਸੰਖੇਪ ਰੱਖਣ ਦਾ ਯਤਨ ਕੀਤਾ ਗਿਆ ਹੈ ਤਾਂ ਜੋ ਕੋਰੋਨਾ ਵਾਇਰਸ ਦੇ ਪ੍ਰਭਾਵ ਤੋਂ ਬਚਿਆ ਜਾ ਸਕੇ। ਉਨ੍ਹਾਂ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਅਕਾਲੀ ਸਿਆਸਤ ਵਿੱਚ ਆਏ ਨਿਘਾਰ ਅਤੇ ਪੰਥਕ ਸਫ਼ਾ ਵਿੱਚ ਉਠ ਰਹੇ ਅਨੇਕਾਂ ਤਰ੍ਹਾਂ ਦੇ ਸੁਆਲਾਂ ਦਾ ਹੱਲ ਲੱਭਣ ਲਈ ਇਹ ਬੇਹੱਦ ਅਹਿਮ ਮੀਟਿੰਗ ਬੁਲਾਈ ਗਈ ਹੈ।
ਨਿਧੱੜਕ ਸਿੰਘ ਬਰਾੜ ਤੇ ਸੁਖਦੇਵ ਸਿੰਘ ਢੀਂਡਸਾ ਦੀ ਫਾਈਲ ਫੋਟੋ