← ਪਿਛੇ ਪਰਤੋ
ਜਗਦੀਸ਼ ਥਿੰਦ
ਫਾਜ਼ਿਲਕਾ, 2 ਜੁਲਾਈ ਫ਼ਾਜ਼ਿਲਕਾ ਜ਼ਿਲੇ ਅੰਦਰ 5 ਹੋਰ ਪਾਜੀਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ। ਇਸ ਨਾਲ ਜ਼ਿਲੇ ਅੰਦਰ ਹੁਣ ਐਕਟਿਵ ਕੇਸਾਂ ਦੀ ਗਿਣਤੀ 28 ਹੋ ਗਈ ਹੈ। ਇਹ ਜਾਣਕਾਰੀ ਸਿਵਲ ਸਰਜਨ ਡਾ. ਚੰਦਰ ਮੋਹਨ ਕਟਾਰੀਆ ਨੇ ਦਿੱਤੀ। ਉਨਾਂ ਦੱਸਿਆ ਕਿ 5 ਕੇਸਾਂ ਵਿੱਚ 2 ਫੀਮੇਲ ਅਤੇ 3 ਮੇਲ ਹਨ। ਉਨਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ 2 ਫੀਮੇਲ ਜਿਨਾਂ ਦੀ ਉਮਰ 18-18 ਸਾਲ ਹੈ ਅਤੇ ਟਰੈਵਲ ਹਿਸਟਰੀ ਹਨੁਮਾਨਗੜ ਦੀ ਹੈ। ਉਨਾਂ ਦੱਸਿਆ ਕਿ 3 ਮੇਲ ਜੋ ਕਿ 32 ਸਾਲ, 50 ਅਤੇ 38 ਸਾਲ ਦੇ ਹਨ। ਉਨਾਂ ਦੱਸਿਆ ਕਿ ਇਕ ਮੇਲ ਦੀ ਕੋਈ ਹਿਸਟਰੀ ਨਹੀ, ਦੂਜੇ ਦੀ ਟਰੈਵਲ ਹਿਸਟਰੀ ਰਿਵਾੜੀ ਦੀ ਹੈ ਅਤੇ ਤੀਸਰਾ ਮੇਲ ਆਰਮੀ ਵਿੱਚ ਅਬੋਹਰ ਵਿਖੇ ਹੈ। ਉਨਾਂ ਦੱਸਿਆ ਕਿ 4 ਕੇਸਾਂ ਨੂੰ ਜਲਾਲਾਬਾਦ ਦੇ ਆਈਸੋਲੇਸ਼ਨ ਸੈਂਟਰ ਵਿੱਚ ਭੇਜ ਦਿੱਤਾ ਗਿਆ ਹੈ ਅਤੇ ਆਰਮੀ ਜਵਾਨ ਨੂੰ ਅਬੋਹਰ ਆਰਮੀ ਸੈਂਟਰ ਵਿਖੇ ਰੱਖਿਆ ਹੋਇਆ ਹੈ।
Total Responses : 108