ਰਜਨੀਸ਼ ਸਰੀਨ
ਨਵਾਂ ਸ਼ਹਿਰ, 2 ਜੁਲਾਈ 2020 - ਅੰਗਦ ਸਿੰਘ ਐਮ.ਐਲ.ਏ. ਨਵਾਂਸ਼ਹਿਰ ਨੇ ਅੱਜ ਇਥੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨਵਾਂਸ਼ਹਿਰ ਮਿੱਲ ਨੂੰ 15,0 9, 80,000 ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ। ਜਿਸ ਨਾਲ ਸੀਜਨ 2019-20 ਦੀ ਲੱਗਭੱਗ 76 ਫੀਸਦੀ ਅਦਾਇਗੀ ਜਿਮੀਦਾਰ੍ਹਾਂ ਦੇ ਖਾਤਿਆਂ ਵਿੱਚ ਭੇਜੀ ਜਾ ਚੁੱਕੀ ਹੈ।
ਉਨ੍ਹਾਂ ਇਹ ਵੀ ਵਿਸ਼ਵਾਸ ਦਿਵਾਇਆ ਕਿ ਹੋਰ ਉਪਰਾਲੇ ਕਰਕੇ ਸੀਜਨ 2019-20 ਦੀ ਬਕਾਇਆ ਰਹਿੰਦੀ ਅਦਾਇਗੀ ਵੀ ਜਿਮੀਦਾਰ੍ਹਾਂ ਨੂੰ ਜਾਰੀ ਕਰਵਾਈ ਜਾਵੇਗੀ। ਉਨ੍ਹਾ ਇਹ ਵੀ ਦੱਸਿਆ ਕਿ ਇਸ ਸਮੇਂ ਮਿੱਲ ਵੱਲੋਂ ਸੀਜਨ 2019-20 ਦੌਰਾਨ ਜਿਮੀਦਾਰ੍ਹਾਂ ਨੂੰ ਸਪਲਾਈ ਕੀਤੇ ਗੰਨੇ ਦੀ ਇੰਸੈਟਿਵ ਖੰਡ ਦਿੱਤੀ ਜਾ ਰਹੀ ਹੈ ਅਤੇ ਮਿੱਲ ਦੀ ਰਿਪੇਅਰ ਅਤੇ ਮੇਂਟੀਨੈਸ ਦਾ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਹੈ ਤਾਂ ਜੋ ਮਿੱਲ ਪਿੜਾਈ ਸੀਜ਼ਨ ਲਈ ਸਮੇਂ ਸਿਰ ਤਿਆਰ ਹੋ ਸਕੇ। ਇਸ ਮੌਕੇ ਤੇ ਉਨ੍ਹਾ ਦੇ ਨਾਲ ਸ਼੍ਰੀ ਕੁਲਦੀਪ ਸਿੰਘ ਰਾਣਾ, ਸੀਨੀਅਰ ਕਾਂਗਰਸੀ ਆਗੂ ਸਾਬਕਾ ਡਾਇਰੈਕਟਰ ਨੈਸ਼ਨਲ ਫੈਡਰੇਸ਼ਨ, ਨਵੀ ਦਿੱਲੀ ਵੀ ਹਾਜਰ ਸਨ।