ਪਰਵਿੰਦਰ ਸਿੰਘ ਕੰਧਾਰੀ
ਫ਼ਰੀਦਕੋਟ, 2 ਜੁਲਾਈ 2020 - ਫ਼ਰੀਦਕੋਟ ਜ਼ਿਲੇ ਦੇ ਪਿੰਡ ਕਿਲਾ ਨੌਂ ਨਾਲ ਸਬੰਧਤ ਤਰਕਸ਼ੀਲ ਆਗੂ ਲਖਵਿੰਦਰ ਸਿੰਘ ਹਾਲੀ ਨੇ ਆਪਣੇ ਪਿੰਡ ਦੇ ਜ਼ਰੂਰਤਮੰਦਾਂ ਲੋਕਾਂ ਲਈ ਮੋਦੀਖਾਨਾ ਖੋਲ੍ਹਣ ਦਾ ਐਲਾਨ ਕੀਤਾ ਹੈ ਅਤੇ ਇਸ ਉੱਪਰ ਕੰਮ ਵੀ ਸ਼ੁਰੂ ਕਰ ਦਿੱਤਾ ਹੈ। ਇਸ ਪਰਿਵਾਰ ਪਹਿਲਾ ਵੀ ਪਿੰਡ ਵਿਚ ਸਮਾਜਸੇਵਾ ਦੇ ਕੰਮ ਲਗਤਾਰ ਕਰ ਰਹੇ ਹਨ ਅਤੇ ਹੁਣ ਉਹਨਾਂ ਵਲੋਂ ਸੁਸਾਇਟੀ ਬਣਾ ਨਵਾਂ ਉਪਰਾਲਾ ਸ਼ੁਰੂ ਕੀਤਾ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਇਹ ਮੋਦੀਖਾਨਾ ਚਲਾਉਣ ਲਈ ਉਹਨਾਂ ਦੇ ਬੇਟੇ ਦੇ ਨਾਮ ਤੇ ਗੁਰਵਿੰਦਰ ਸੇਵਾ ਸੁਸਾਇਟੀ ਬਣਾਈ ਗਈ ਹੈ ਜਿਹੜੀ ਕਿ ਨਾ ਆਮਦਨ ਅਤੇ ਨਾ ਘਾਟਾ ਤਰਜ ’ਤੇ ਕੰਮ ਕਰੇਗੀ।
ਉਨ੍ਹਾਂ ਦੱਸਿਆ ਕਿ ਇਸ ਮੋਦੀਖਾਨੇ ਵਿੱਚ ਘਰੇਲੂ ਜ਼ਰੂਰੀ ਵਸਤਾ ਦਿੱਤੀਆਂ ਜਾਣਗੀਆਂ ਅਤੇ ਇਹ 5 ਕਿੱਲਿਆਂ ਤੋਂ ਘੱਟ ਮਾਲਕੀ ਵਾਲੇ ਕਿਸਾਨਾਂ, ਮਜ਼ਦੂਰਾਂ ਅਤੇ ਹੋਰ ਲੋੜਵੰਦਾਂ ਲਈ ਹੋਵੇਗਾ। ਉਨ੍ਹਾਂ ਦੱਸਿਆ ਕਿ ਫ਼ਿਲਹਾਲ ਇਸ ਵਿੱਚ ਹਰ ਮਹੀਨੇ ਇੱਕ ਹਜਾਰ ਰੁਪਏ ਦਾ ਰਾਸ਼ਨ ਉਨ੍ਹਾਂ ਸਾਰੇ ਵਿਅਕਤੀਆਂ ਨੂੰ ਦਿੱਤਾ ਜਾਵੇਗਾ, ਜਿਹੜਾ ਕਿ ਉਨ੍ਹਾਂ ਕੋਲ ਰਜਿਸਟ੍ਰੇਸ਼ਨ ਕਰਵਾ ਕੇ ਕਾਰਡ ਬਣਵਾ ਲਵੇਗਾ ਅਤੇ ਇਹ ਕਾਰਡ ਅਤੇ ਰਜਿਸਟ੍ਰੇਸ਼ਨ ਮੁਫਤ ਰੱਖੀ ਗਈ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਹ ਮੋਦੀਖਾਨਾ ਕਿਰਤ ਕਰੋ ਅਤੇ ਵੰਡ ਛਕੋ ਦੇ ਮਿਸ਼ਨ ਅਧਾਰਿਤ ਕੰਮ ਕਰੇਗਾ।