ਸੰਜੀਵ ਸੂਦ
ਲੁਧਿਆਣਾ, 2 ਜੁਲਾਈ 2020 - ਲੋਕ ਇਨਸਾਫ ਪਾਰਟੀ ਦੇ ਚੀਫ ਸਿਮਰਜੀਤ ਸਿੰਘ ਬੈਂਸ ਨੇ ਅੱਜ ਕਿਹਾ ਕਿ ਫਿਲਮੀ ਐਕਟਰ ਅਨੁਪਮ ਖੇਰ ਚਰਚਾ ਵਿੱਚ ਰਹਿਣ ਲਈ ਬੇਫਜੂਲ ਬਿਆਨਬਾਜ਼ੀ ਕਰਦੇ ਰਹਿੰਦੇ ਹਨ, ਪਰ ਇਸ ਵਾਰ ਉਨ੍ਹਾਂ ਨੇ ਗੁਰਬਾਣੀ ਬਾਰੇ ਜੋ ਬਿਆਨਬਾਜ਼ੀ ਕੀਤੀ ਹੈ ਉਸ ਨਾਲ ਸਿੱਖ ਕੌਮ ਨੂੰ ਕਾਫੀ ਦੁੱਖ ਲੱਗਿਆ ਹੈ, ਉਸ ਵਿਰੁੱਧ ਅਪਰਾਧਿਕ ਕੇਸ ਦਰਜ ਹੋਣਾ ਚਾਹੀਦਾ ਹੈ।
ਹਲਾਂਕਿ ਉਸ ਤੋਂ ਬਾਅਦ ਅਨੁਪਮ ਖੇਰ ਵੱਲੋਂ ਆਪਣੇ ਟਵਿੱਟਰ 'ਤੇ ਗੁਰਬਾਣੀ ਦੀ ਗਲਤ ਤੁਕ ਵਰਤਣ ਤੋਂ ਬਾਅਦ ਮੁਆਫੀ ਵੀ ਮੰਗ ਲਈ ਗਈ ਹੈ।
ਗੁਰਪਤਵੰਤ ਪੰਨੂ ਨੂੰ ਅੱਤਵਾਦੀ ਐਲਾਨ ਕਰਨ ‘ਤੇ ਬੈਂਸ ਨੇ ਕਿਹਾ ਕਿ ਉਨ੍ਹਾਂ ਦੀ ਗੱਲਾਂ ਦਾ ਹੱਲ ਕੱਢਣਾ ਚਾਹੀਦਾ ਹੈ। ਉੱਥੇ ਹੀ ਸਕੂਲਾਂ ਸਕੂਲ ਫੀਸਾਂ ਬਾਰੇ ਹਾਈ ਕੋਰਟ ਦੇ ਫੈਸਲੇ 'ਤੇ ਬੈਂਸ ਨੇ ਕਿਹਾ ਕਿ ਸਰਕਾਰ ਅਤੇ ਸਕੂਲ ਮਾਫੀਆ ਦੀ ਮਿਲੀਭੁਗਤ ਕਾਰਨ ਸਰਕਾਰ ਵੱਲੋਂ ਕਮਜ਼ੋਰ ਪੱਖ ਪੇਸ਼ ਕੀਤਾ ਗਿਆ।