ਸੰਜੀਵ ਸੂਦ
ਲੁਧਿਆਣਾ, 2 ਜੁਲਾਈ 2020 - ਮੋਗਾ ਜ਼ਿਲ੍ਹੇ ਦੀ ਰਹਿਣ ਵਾਲੀ ਨੂਰ ਅੱਜ ਲੁਧਿਆਣਾ ਪਹੁੰਚੀ, ਬੀਤੇ ਦਿਨੀਂ ਮੁੱਖ ਮੰਤਰੀ ਪੰਜਾਬ ਨੇ ਵੀ ਨੂਰ ਦੇ ਨਾਲ ਆਪਣੀ ਕੋਰੋਨਾ ਵਾਇਰਸ ਦੇ ਦੌਰਾਨ ਇਕ ਵੀਡੀਓ ਸਾਂਝੀ ਕੀਤੀ ਸੀ ਜੋ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਈ ਸੀ। ਪਰ ਭਾਰਤ ਸਰਕਾਰ ਵੱਲੋਂ ਬੀਤੇ ਦਿਨੀਂ ਜੋ ਚਾਈਨੀਜ਼ ਐਪ ਬੰਦ ਕੀਤੀਆਂ ਗਈਆਂ ਨੇ ਉਸ ਵਿੱਚ ਟਿਕ ਟਾਕ ਵੀ ਸ਼ਾਮਿਲ ਹੈ, ਜਿਸ ਕਰਕੇ ਅੱਜ ਨੂਰ ਵੱਲੋਂ ਲੋਕਾਂ ਨੂੰ ਇਹ ਅਪੀਲ ਕੀਤੀ ਗਈ ਕਿ ਹੁਣ ਉਸ ਦੀ ਵੀਡੀਓ ਉਹ ਇੰਸਟਾਗ੍ਰਾਮ ਅਤੇ ਯੂ ਟਿਊਬ ਤੇ ਅਸਾਨੀ ਨਾਲ ਵੇਖ ਸਕਦੇ ਹਨ। ਆਪਣੇ ਪਰਿਵਾਰ ਦੇ ਨਾਲ ਨੂਰ ਅੱਜ ਲੁਧਿਆਣਾ ਦੇ ਇੱਕ ਮਸ਼ਹੂਰ ਡਿਜ਼ਾਇਨਰ ਕੋਲ ਪਹੁੰਚੀ ਹੋਈ ਸੀ।
ਅੱਜ ਲੁਧਿਆਣਾ ਪਹੁੰਚੀ ਟਿਕ ਟਾਕ ਸਟਾਰ ਨੂਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਹੁਣ ਉਸ ਦੀਆਂ ਵੀਡੀਓ ਉਹ ਟਿਕ ਟਾਕ 'ਤੇ ਨਹੀਂ ਸਗੋਂ ਯੂ ਟਿਊਬ ਅਤੇ ਇੰਸਟਾਗ੍ਰਾਮ ਤੇ ਵੇਖ ਸਕਣਗੇ। ਨੂਰ ਨੇ ਲੋਕਾਂ ਨੂੰ ਕੋਰੋਨਾ ਤੋਂ ਬਚਣ ਲਈ ਵੀ ਅਪੀਲ ਕੀਤੀ ਅਤੇ ਮਾਸਕ ਲਾ ਕੇ ਰੱਖਣ ਲਈ ਕਿਹਾ। ਨੂਰ ਨੇ ਇਸ ਦੌਰਾਨ ਆਪਣੀ ਵੀਡੀਓ ਦੇ ਵਿੱਚ ਦਿੱਤੇ ਜਾਣ ਵਾਲੇ ਕੁਝ ਫੇਸ ਐਕਸਪ੍ਰੈਸ਼ਨ ਵੀ ਸਾਡੇ ਨਾਲ ਸਾਂਝੇ ਕੀਤੇ। ਇਸ ਦੌਰਾਨ ਨੂਰ ਦੇ ਪਿਤਾ ਸਤਨਾਮ ਸਿੰਘ ਵੀ ਉਸ ਦੇ ਨਾਲ ਅੱਜ ਲੁਧਿਆਣਾ ਪਹੁੰਚੇ ਹੋਏ ਸਨ। ਜਿਨ੍ਹਾਂ ਨੇ ਕਿਹਾ ਕਿ ਲੜਕਿਆਂ ਦੇ ਵਿੱਚ ਅਤੇ ਲੜਕੀਆਂ ਵਿੱਚ ਕੋਈ ਫਰਕ ਨਹੀਂ ਕਰਨਾ ਚਾਹੀਦਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਮਕਾਨ ਵੀ ਹੈ ਬਣ ਰਿਹਾ ਹੈ ਲੈਂਟਰ ਪੈ ਗਿਆ ਹੈ ਅਤੇ ਕੁਝ ਦਿਨਾਂ 'ਚ ਪੂਰਾ ਮਕਾਨ ਤਿਆਰ ਹੋ ਜਾਵੇਗਾ।
ਜ਼ਿਕਰੇ ਖ਼ਾਸ ਹੈ ਕਿ ਟਿਕ ਟਾਕ ਤੋਂ ਨੂਰ ਕਾਫੀ ਮਸ਼ਹੂਰ ਹੋਈ ਸੀ ਬੀਤੇ ਦਿਨੀਂ ਉਸ ਨੇ ਪੰਜਾਬ ਪੁਲਿਸ ਇੱਥੋਂ ਤੱਕ ਕਿ ਮੁੱਖ ਮੰਤਰੀ ਪੰਜਾਬ ਨਾਲ ਵੀ ਆਪਣੀ ਵੀਡੀਓ ਸਾਂਝੀ ਕੀਤੀ ਸੀ ਜਿਸ ਵਿੱਚ ਉਹ ਕੋਰੋਨਾ ਮਹਾਂਮਾਰੀ ਤੋਂ ਲੋਕਾਂ ਨੂੰ ਬਚਣ ਦੀ ਅਪੀਲ ਕਰ ਰਹੀ ਸੀ ਬੇਹੱਦ ਗਰੀਬ ਘਰ ਇਹ ਬੱਚੀ ਨੂਰ ਲੜਕੇ ਦੇ ਪਹਿਰਾਵੇ ਦੇ ਵਿੱਚ ਆਪਣੀ ਵੀਡੀਓ ਲਗਾਤਾਰ ਬਣਾਉਂਦੀ ਰਹਿੰਦੀ ਹੈ। ਜਿਸ ਤੋਂ ਉਸ ਨੂੰ ਅਤੇ ਉਸਦੇ ਪਰਿਵਾਰ ਨੂੰ ਕਾਫ਼ੀ ਪ੍ਰਸਿੱਧੀ ਮਿਲ ਗਈ ਹੈ।