ਜੀ ਐਸ ਪੰਨੂ
ਪਟਿਆਲਾ, 2 ਜੁਲਾਈ 2020 - ਅੱਜ ਸਵੇਰੇ ਦੱਸ ਵਜੇ ਦੇ ਕਰੀਬ ਇਕ ਅੰਤਿਮ ਯਾਤਰਾ ਵੈਨ ਪੀਬੀ 11 ਏਟੀ 7299 ਨੰਬਰ ਦੀ ਵੈਨ ਰਾਜਪੁਰਾ ਤੋਂ ਇੱਕ ਲਾਵਾਰਿਸ ਲਾਸ਼ ਨੂੰ ਪਟਿਆਲਾ ਹਸਪਤਾਲ ਵਿੱਚ ਪੋਸਟਮਾਰਟਮ ਲਈ ਲਿਆ ਰਹੀ ਸੀ। ਵੈਨ 2010 ਤੋਂ ਲਾਵਾਰਿਸ ਲਾਸ਼ਾਂ ਨੂੰ ਫ੍ਰੀ ਲਿਜਾਣ ਦੀ ਸੇਵਾ ਕਰਨ ਵਿੱਚ ਲੱਗੀ ਹੋਈ ਹੈ। ਪੁਲਿਸ ਦੀ ਸਹਾਇਤਾ ਨਾਲ ਕੀਤੀ ਸੇਵਾ ਨਾਲ ਲਾਸ਼ਾਂ ਨੂੰ ਪਟਿਆਲਾ ਵਿੱਚ ਵੀਰ ਜੀ ਸ਼ਮਸ਼ਾਨ ਘਾਟ ਵਿੱਚ ਅੰਤਿਮ ਸਸਕਾਰ ਲਈ ਪਹੁੰਚਾਇਆ ਜਾਂਦਾ ਹੈ ਸਸਕਾਰ ਕੀਤਾ ਜਾਂਦਾ ਹੈ।
ਥਲੇਰੀ ਜੱਟਾਂ ਟੋਲ ਪਲਾਜ਼ਾ ਜੋ ਕਿ ਰਾਜਪੁਰਾ-ਪਟਿਆਲਾ ਰੋਡ 'ਤੇ ਸਥਿਤ ਹੈ ਤੋਂ ਲੰਘਣ ਲੱਗਿਆਂ ਵਰਕਰ ਨੇ ਟੋਲ ਇਨਚਾਰਜ ਤੋਂ ਪੁੱਛਿਆ ਕਿ ਕੀ ਅੰਤਮ ਸਸਕਾਰ ਵੈਨ ਨੂੰ ਟੋਲ ਮਾਫ਼ ਹੈ ਜਾਂ ਨਹੀਂ, ਤਾਂ ਅੰਦਰੋਂ ਸੀਸੂ ਇਨਚਾਰਜ ਨੇ ਜਵਾਬ ਦਿੱਤਾ ਕਿ ਟੋਲ ਲਉ ਨਹੀਂ ਲੰਘਣ ਨਾ ਦਿਓ। ਯਾਤਰਾ ਵੈਨ ਨੇ 60 ਰੁਪਏ ਟਿਕਟ ਨੰਬਰ 201533563 ਨਾਲ ਭਰਨ ਤੇ ਹੀ ਵੈਨ ਨੂੰ ਲੰਘਣ ਦਿੱਤਾ ਗਿਆ।