ਡਰੇਨੇਜ਼ ਤੇ ਹੋਰ ਵਿਭਾਗਾਂ ਦੀ ਜ਼ਰੂਰੀ ਬੈਠਕ ਲੈਂਦੇ ਹੋਏ ਸਬ ਡਵੀਜ਼ਨ ਮੈਜਿਸਟਰੇਟ ਮਿਸ ਪੂਨਮ ਸਿੰਘ
ਜਗਦੀਸ਼ ਥਿੰਦ
ਗੁਰੂ ਹਰਸਹਾਏ / ਫ਼ਿਰੋਜ਼ਪੁਰ 02 ਜੁਲਾਈ : ਮਿਸ਼ਨ ਫਤਿਹ ਤਹਿਤ ਕੋਵਿਡ-19 ਤੋਂ ਪੂਰੇ ਸਮਾਜ ਨੂੰ ਤੰਦੁਰੁਸਤ ਰੱਖਦੇ ਹੋਏ ਸੰਭਾਵੀ ਬਰਸਾਤੀ ਮੌਸਮ ਵਿੱਚ ਡਰੇਨਜ਼ ਦੀ ਸਫਾਈ ਲਈ ਪ੍ਰਸ਼ਾਸਨ ਨੂੰ ਫੌਰੀ ਕਾਰਵਾਈ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ ।
ਡਰੇਨੇਜ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ ਸੇਮ ਨਾਲਿਆਂ ਦੀ ਸਫਾਈ ਦਾ ਜਾਇਜ਼ਾ ਲੈਂਦੇ ਵਿੱਚ
----------------------------------------------------
ਸਬ ਡਵੀਜ਼ਨਲ ਮੈਜਿਸਟ੍ਰੇਟ ਗੁਰੂ ਹਰਸਹਾਏ ਮਿਸ ਪੂਨਮ ਸਿੰਘ ਪੀ ਸੀ ਐੱਸ ਵੱਲੋਂ ਮਾਲ ਵਿਭਾਗ , ਡਰੇਨਜ਼ , ਸਿੰਚਾਈ ਅਤੇ ਹੋਰ ਸਬੰਧਤ ਵਿਭਾਗਾਂ ਦੀ ਉਚੇਚੀ ਮੀਟਿੰਗ ਬੁਲਾ ਕੇ ਆਦੇਸ਼ ਜਾਰੀ ਕੀਤੇ ਕਿ ਕੰਮ ਵਿੱਚ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ।
ਉਹਨਾਂ ਕਿਹਾ ਕਿ ਅਧਿਕਾਰੀ , ਕਰਮਚਾਰੀ ਕੰਮ ਨੂੰ ਤਰਜੀਹੀ ਅਧਾਰ ਤੇ ਡਰੇਨਜ਼ ਦੀ ਸਾਫ਼ ਸਫਾਈ ਨੂੰ ਮੁਕੰਮਲ ਕਰਨ ।
ਨਾਲ ਹੀ ਮਿਸ ਪੂਨਮ ਵੱਲੋਂ ਨਿਰਦੇਸ਼ ਜਾਰੀ ਕੀਤੇ ਕਿ ਕੋਰੋਨਾ ਵਾਇਰਸ ਮਹਾਂਮਾਰੀ ਸਬੰਧੀ ਸਮਾਜਿਕ ਦੂਰੀ ਬਣਾਕੇ ਰੱਖਣ , ਮਾਸਕ ਦੀ ਵਰਤੋਂ ਕਰਨ , ਵਾਰ- ਵਾਰ ਸਬਣ ਅਤੇ ਸੈਨੀਟਾਇਜ਼ਰ ਨਾਲ ਹੱਥ ਸਾਫ ਕਰਨ ਨੂੰ ਆਪਣੇ ਰੋਜ਼ਾਨਾ ਦੇ ਜੀਵਨ ਦਾ ਹਿੱਸਾ ਬਣਾਇਆ ਜਾਵੇ ।
ਉਹਨਾਂ ਉਮੀਦ ਜਾਹਰ ਕੀਤੀ ਕਿ ਪਹਿਲਾਂ ਵਾਂਗ ਹੀ ਪੰਜਾਬ ਦੇ ਲੋਕ ਹੱਸਦੇ ਵੱਸਦੇ ਦੇਸ਼ ਦੀ ਅਗਵਾਈ ਕਰਦੇ ਨਜ਼ਰੀ ਪੈਣਗੇ ।
ਇਸ ਮੌਕੇ ਤਹਿਸੀਲਦਾਰ ਵਿਕਰਮ ਗੁੰਬਰ , ਡਰੇਨਜ਼ ਵਿਭਾਗ ਦੇ ਅਧਿਕਾਰੀਆਂ ਤੋਂ ਇਲਾਵਾ ਹੋਰ ਵੀ ਅਧਿਕਾਰੀ ਮੌਜੂਦ ਸਨ ।