← ਪਿਛੇ ਪਰਤੋ
ਯੂ. ਪੀ. 'ਚ ਚਰਚਿਤ ਅਪਰਾਧੀ ਘਰ ਛਾਪੇ ਮੌਕੇ ਚੱਲੀ ਗੋਲੀ 'ਚ ਡੀ ਐਸ ਪੀ ਸਣੇ 8 ਪੁਲਿਸ ਮੁਲਾਜ਼ਮ ਮਰੇ ਕਾਨਪੁਰ, 3 ਜੁਲਾਈ, 2020 : ਸ਼ੁੱਕਰਵਾਰ ਨੂੰ ਇਥੇ ਅਪਰਾਧੀਆਂ ਵੱਲੋਂ ਗੋਲੀਆਂ ਮਾਰ ਕੇ ਇਕ ਡੀ ਐਸ ਪੀ ਸਮੇਤ 8 ਪੁਲਿਸ ਵਾਲਿਆਂ ਨੂੰ ਮਾਰ ਦਿੱਤਾ ਗਿਆ। ਘਟਲਾ ਉਦੋਂ ਵਾਪਰੀ ਜਦੋਂ ਪੁਲਿਸ ਦੀ ਟੀਮ ਇਕ ਚਰਚਿਤ ਅਪਰਾਧੀ ਵਿਕਾਸ ਦੂਬੇ ਦੇ ਘਰ 'ਤੇ ਛਾਪਾ ਮਾਰਨ ਗਈ ਸੀ। ਐਸ ਐਸ ਪੀ ਤੇ ਆਈ ਜੀ ਮੌਕੇ 'ਤੇ ਪਹੁੰਚ ਗਏ ਹਨ ਅਤੇ ਫੋਰੈਂਸਿਕ ਟੀਮ ਵੀ ਇਲਾਕੇ ਦੀ ਘੋਖ ਕਰ ਰਹੀ ਹੈ। ਮੁੱਖ ਮੰਤਰੀ ਨੇ ਮਾਰੇ ਗਏ ਪੁਲਿਸ ਮੁਲਾਜ਼ਮਾਂ ਦੇ ਪਰਿਵਾਰਾਂ ਨਾਲ ਦੁੱਖ ਪ੍ਰਗਟ ਪ੍ਰਗਟ ਕੀਤਾ ਹੈ। ਉਹਨਾਂ ਨੇ ਡੀ ਜੀ ਪੀ ਐਚ ਸੀ ਅਵਸਥੀ ਨੂੰ ਕਿਹਾ ਹੈ ਕਿ ਉਹ ਅਪਰਾਧੀਆਂ ਖਿਲਾਫ ਸਖ਼ਤ ਕਾਰਵਾਈ ਕਰਨ। ਉਹਨਾਂ ਨੇ ਘਟਨਾ ਦੀ ਰਿਪੋਰਟ ਵੀ ਤਲਬ ਕੀਤੀ ਹੈ।
Total Responses : 108