ਹਰਦਮ ਮਾਨ
ਸਰੀ, 2 ਜੁਲਾਈ 2020 - ਅੱਜ ਸੁਪਰੀਮ ਕੋਰਟ ਕੈਨੇਡਾ ਵੱਲੋਂ ਟਰਾਂਸ ਮਾਊਨਟੇਨ ਪਾਈਪਲਾਈਨ ਦੇ ਵਿਸਥਾਰ ਸਬੰਧੀ ਦਿੱਤੇ ਗਏ ਫੈਸਲੇ ਦੀ ਰੌਸ਼ਨੀ ਵਿਚ ਇਸ ਪ੍ਰੋਜੈਕਟ ਸਬੰਧੀ ਕਈ ਸਾਲਾਂ ਤੋਂ ਚੱਲ ਰਹੀ ਕਾਨੂੰਨੀ ਲੜਾਈ ਖ਼ਤਮ ਹੋ ਗਈ ਹੈ। ਸੁਪਰੀਮ ਕੋਰਟ ਨੇ ਬ੍ਰਿਟਿਸ਼ ਕੋਲੰਬੀਆ ਦੇ ਫਰਸਟ ਨੇਸ਼ਨਜ਼ (ਸੁਕਾਮਿਸ਼ ਨੇਸ਼ਨ, ਸਲੇਲ ਵਾਅਟੁਥ ਨੇਸ਼ਨ, ਦਿ ਸੈਲਕਸਵੇਯੈਕ ਟਰਾਈਬਜ਼ ਤੇ ਕੋਲਡਵਾਟਰ ਇੰਡੀਅਨ ਬੈਂਡ) ਦੀ ਅਪੀਲ ਖਾਰਜ ਕਰ ਦਿੱਤੀ ਹੈ।
ਵਰਨਣਯੋਗ ਹੈ ਕਿ ਟਰਾਂਸ ਮਾਊਨਟੇਨ ਪ੍ਰੋਜੈਕਟ ਨੂੰ ਪਹਿਲੀ ਵਾਰੀ 2016 ਵਿੱਚ ਮਨਜ਼ੂਰੀ ਦਿੱਤੀ ਗਈ ਸੀ ਪਰ ਦੋ ਸਾਲ ਬਾਅਦ ਫਰਸਟ ਨੇਸ਼ਨਜ਼ ਤੇ ਇਨਵਾਇਰਮੈਂਟਲ ਗਰੁੱਪਜ਼ ਵੱਲੋਂ ਇਸ ਮਨਜ਼ੂਰੀ ਨੂੰ ਕੋਰਟ ਵਿਚ ਚੁਣੌਤੀ ਦਿੱਤੀ ਸੀ ਜਿਸ ਕਾਰਨ ਫੈਡਰਲ ਕੋਰਟ ਆਫ ਅਪੀਲ ਵੱਲੋਂ ਇਸ ਪ੍ਰੋਜੈਕਟ ਉਪਰ ਕੰਮ ਠੱਪ ਕਰਵਾ ਦਿੱਤਾ ਗਿਆ ਸੀ।
ਫਿਰ ਫੈਡਰਲ ਸਰਕਾਰ ਵੱਲੋਂ ਪ੍ਰਭਾਵਿਤ ਕਮਿਊਨਿਟੀਜ਼ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਜੂਨ 2019 ਵਿੱਚ ਇਸ ਪ੍ਰੋਜੈਕਟ ਨੂੰ ਦੂਜੀ ਵਾਰੀ ਮਨਜ਼ੂਰੀ ਦਿੱਤੀ ਗਈ ਪਰ ਇਨ੍ਹਾਂ ਕਮਿਊਨਿਟੀਜ਼ ਦਾ ਫਿਰ ਵੀ ਇਹ ਕਹਿਣਾ ਸੀ ਕਿ ਸਰਕਾਰ ਨੇ ਉਨ੍ਹਾਂ ਨਾਲ ਸਲਾਹ ਮਸ਼ਵਰਾ ਸਹੀ ਢੰਗ ਨਾਲ ਨਹੀਂ ਕੀਤਾ ਅਤੇ ਇਸੇ ਕਰਕੇ ਦੁਬਾਰਾ ਇਸ ਫੈਸਲੇ ਵਿਰੁੱਧ ਅਪੀਲ ਕੀਤੀ ਗਈ ਸੀ।
ਸੰਪਰਕ: ਹਰਦਮ ਮਾਨ +1 604 308 6663
ਈਮੇਲ : maanbabushahi@gmail.com