← ਪਿਛੇ ਪਰਤੋ
ਜਗਦੀਸ਼ ਥਿੰਦ ਫਾਜ਼ਿਲਕਾ 3 ਜੂਨ : ਜਿਲ੍ਹਾ ਫਾਜ਼ਿਲਕਾ ਅੰਦਰ ਇੱਕ ਹੋਰ 22 ਸਾਲਾ ਔਰਤ ਦੀ ਮੈਡੀਕਲ ਰਿਪੋਰਟ ਕੋਰੋਨਾ ਪਾਜੀਟਿਵ ਪਾਈ ਗਈ ਹੈ । ਭਾਰਤ ਮੈਡੀਕਲ ਫਾਜ਼ਿਲਕਾ ਖੇਤਰ ਦੀ ਨਿਵਾਸੀ ਇਸ ਔਰਤ ਦੀ ਕੋਈ ਵੀ ਟ੍ਰੈਵਲ ਹਿਸਟਰੀ ਨਹੀਂ ਹੈ । ਸਿਵਲ ਸਰਜ਼ਨ ਫਾਜ਼ਿਲਕਾ ਡਾ ਚੰਦਰ ਮੋਹਨ ਕਟਾਰੀਆ ਅਨੁਸਾਰ ਜ਼ਿਲ੍ਹੇ ਅੰਦਰ ਹੁਣ ਐਕਟਿਵ ਕੇਸਾਂ ਦੀ ਗਿਣਤੀ 29 ਹੋ ਗਈ ਹੈ । ਜਿਲ੍ਹਾ ਮਾਸ ਐਜੂਕੇਸ਼ਨ ਅਤੇ ਇਨਫਰਮੇਸ਼ਨ ਅਧਿਕਾਰੀ ਸ਼੍ਰੀ ਅਨਿਲ ਧਾਮੂੰ ਅਨੁਸਾਰ ਇਸ ਮਰੀਜ਼ ਨੂੰ ਵੀ ਜਲਾਲਾਬਾਦ ਵਿਖੇ ਬਣੇ ਆਈਸੋਲੇਸ਼ਣ ਵਾਰਡ ਵਿੱਚ ਭੇਜਕੇ ਇਲਾਜ ਸ਼ੁਰੂ ਕਰ ਦਿੱਤਾ ਗਿਆ ਹੈ ।
Total Responses : 108