ਪਾਕਿਸਤਾਨ 'ਚ ਰੇਲ ਗੱਡੀ ਤੇ ਬੱਸ ਦਰਮਿਆਨ ਹੋਈ ਟੱਕਰ 'ਚ 19 ਸਿੱਖ ਸ਼ਰਧਾਲੂ ਹਲਾਕ
ਲਾਹੌਰ, 3 ਜੁਲਾਈ, 2020 : ਪਾਕਿਸਤਾਨ ਵਿਚ ਇਕ ਬੱਸ ਦੀ ਇਕ ਰੇਲ ਗੱਡੀ ਨਾਲ ਹੋਈ ਟੱਕਰ ਵਿਚ 19 ਸਿੱਖ ਸ਼ਰਧਾਲੂਆਂ ਦੀ ਮੌਤ ਹੋ ਗਈ ਜਦਕਿ 8 ਹੋਰ ਫੱਟੜ ਹੋ ਗਏ। ਸਿੱਖ ਸ਼ਰਧਾਲੂ ਗੁਰਦੁਆਰਾ ਨਨਕਾਣਾ ਸਾਹਿਬ ਦੇ ਦਰਸ਼ਨ ਕਰ ਕੇ ਪਰਤ ਰਹੇ ਸਨ। ਜ਼ਿਲਾ ਪੁਲਿਸ ਅਫਸਰ ਸ਼ੇਖਪੁਰਾ ਗਾਜ਼ੀ ਸਲਾਹੂਦੀਨ ਨੇ ਦੱਸਿਆ ਕਿ ਲਾਹੌਰ ਜਾ ਰਹੀ ਸ਼ਾਹ ਹੁਸੈਨ ਐਕਸਪ੍ਰੈਸ ਦਾ ਫਰੂਕਾਬਾਦ ਰੇਲਵੇ ਸਟੇਸ਼ਨ ਨੇੜੇ ਐਕਸੀਡੈਂਟ ਹੋ ਗਿਆ। ਵੱਖ ਵੱਖ ਮੀਡੀਆ ਰਿਪੋਰਟਾਂ ਦੇ ਮੁਤਾਬਕ ਹਾਦਸੇ ਵਿਚ 19 ਸਿੱਖ ਸ਼ਰਧਾਲੂ ਮਾਰੇ ਗਏ ਹਨ ਜਦਕਿ 8 ਹੋਰ ਫੱਟੜ ਹੋ ਗਏ ਹਨ।
ਵਿਡੀੳ ਦੇਖਣ ਲਈ ਹੇਠ ਲਿੰਕ 'ਤੇ ਕਲਿੱਕ ਕਰੋ
https://www.youtube.com/watch?v=bE_xKusPsTw