ਰਵੀ ਜੱਖੂ
ਚੰਡੀਗੜ੍ਹ, 3 ਜੁਲਾਈ 2020 - ਪੰਜਾਬ ਦੇ ਪ੍ਰਾਈਵੇਟ ਸਕੂਲਾਂ ਵੱਲੋਂ ਕਰੋਨਾ ਦੌਰਾਨ ਫ਼ੀਸ ਵਸੂਲਣ ਦੇ ਮਸਲੇ ਵਿੱਚ ਮਾਣਯੋਗ ਹਾਈਕੋਰਟ ਦਾ ਫੈਸਲਾ ਸਕੂਲਾਂ ਦੇ ਹੱਕ ਵਿੱਚ ਆਉਣ ਤੋਂ ਬਾਅਦ ਅੱਜ ਪੈਰੇਂਟਸ ਐਸੋਸੀਏਸ਼ਨ ਵੱਲੋਂ ਵਕੀਲ ਆਰ. ਐਸ. ਬੈਂਸ ਰਾਹੀਂ ਇਸ ਮਸਲੇ ਦੀ ਹਾਈਕੋਰਟ ਦੇ ਡਬਲ ਬੈਂਚ ਕੋਲ ਅਪੀਲ ਦਾਖਲ ਕੀਤੀ।
ਇਸ ਸੰਬੰਧੀ ਵਕੀਲ ਆਰ.ਐਸ ਬੈਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਕਹਿਰੀ ਬੈਂਚ ਦੇ ਫ਼ੈਸਲੇ ਨੂੰ ਡਬਲ ਬੈਂਚ ਅੱਗੇ ਚੁਨੌਤੀ ਦਿੱਤੀ ਹੈ। ਜੇ ਇੱਥੇ ਵੀ ਕੇਸ ਰਿਜੈਕਟ ਹੋ ਜਾਂਦਾ ਹੈ ਤਾਂ ਮਾਣਯੋਗ ਸੁਪਰੀਮ ਕੋਰਟ ਦਾ ਬਦਲ ਖੁੱਲਾ ਹੈ।
ਜ਼ਿਕਰਯੋਗ ਹੈ ਕਿ ਬੀਤੇ ਦਿਨ ਸੂਬੇ ਦੇ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਨੇ ਸਰਕਾਰ ਦਾ ਪੱਖ ਰੱਖਦਿਆਂ ਇਸ ਫ਼ੈਸਲੇ ਦੇ ਖ਼ਿਲਾਫ਼ ਡਬਲ ਬੈਂਚ ਵਿੱਚ ਜਾਣ ਦੀ ਗੱਲ ਆਖੀ ਸੀ।