ਹਰਦਮ ਮਾਨ
ਸਰੀ, 3 ਜੁਲਾਈ 2020 - ਸਰੀ ਵਿਖੇ 15299 68 ਐਵੀਨਿਊ ਤੇ ਸਥਿਤ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਸੁਸਾਇਟੀ ਵੱਲੋਂ ਕਨੈਡਾ ਡੇਅ ਮੌਕੇ ਤੇ ਸ਼ੁਰੂ ਕੀਤੀ ਗਈ “ਗੁਰੂ ਨਾਨਕ ਫੂਡ ਬੈਂਕ” ਦਾ ਰਸਮੀ ਉਦਘਾਟਨ ਕੀਤਾ ਗਿਆ। ਇਸ ਫੂਡ ਬੈਂਕ ਦਾ ਮੁੱਖ ਉਦੇਸ਼ ਲੋੜਵੰਦਾਂ ਦੀ ਸੇਵਾ ਹੋਵੇਗਾ। ਗੁਰਦੁਆਰਾ ਸਾਹਿਬ ਦੇ ਪ੍ਰਧਾਨ ਗਿਆਨੀ ਨਰਿੰਦਰ ਸਿੰਘ, ਗੁਰੂ ਨਾਨਕ ਫੂਡ ਬੈਂਕ ਦੇ ਚੇਅਰਮੈਨ ਹੋਣਗੇ।
ਉਦਘਾਟਨੀ ਸਮਾਰੋਹ ਵਿਚ ਸਰੀ ਦੇ ਮੈਂਬਰ ਪਾਰਲੀਮੈਂਟ ਸੁੱਖ ਧਾਲੀਵਾਲ, ਰਣਦੀਪ ਸਰਾਏ ਅਤੇ ਕੇਨ ਹਾਰਡੀ, ਕਿਰਤ ਮੰਤਰੀ ਹੈਰੀ ਬੈਂਸ ਅਤੇ ਸਰੀ ਤੋਂ ਵਿਧਾਇਕ ਜਿੰਨੀ ਸਿਮਸ, ਜਤਿੰਦਰ ਮਿਨਹਾਸ ਅਤੇ ਹੋਰ ਕਈ ਪਤਵੰਤੇ ਸ਼ਾਮਲ ਹੋਏ। ਵਰਨਣਯੋਗ ਹੈ ਕਿ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਸੁਸਾਇਟੀ ਵੱਲੋਂ ਕੋਵਿਡ -19 ਸੰਕਟ ਦੌਰਾਨ ਲੋੜਵੰਦਾਂ ਨੂੰ ਖਾਣੇ ਅਤੇ ਕਰਿਆਨੇ ਦੀਆਂ ਵਸਤਾਂ ਦੇ 74,000 ਤੋਂ ਵੱਧ ਪੈਕੇਜ ਵੰਡੇ ਜਾ ਚੁੱਕੇ ਹਨ ਅਤੇ ਸਟੂਡੈਂਟਸ ਨੂੰ ਵੀ ਰਾਸ਼ਨ, ਕੰਬਲ ਆਦਿ ਪ੍ਰਦਾਨ ਕੀਤੇ ਜਾਂਦੇ ਹਨ।
ਇਸ ਮੌਕੇ ਗਿਆਨੀ ਨਰਿੰਦਰ ਸਿੰਘ ਨੇ ਹਾਜਰ ਪਤਵੰਤਿਆਂ ਅਤੇ ਇਸ ਫੂਡ ਬੈਂਕ ਲਈ ਦਾਨ ਕਰਨ ਵਾਲਿਆਂ ਦਾ ਧੰਨਵਾਦ ਕੀਤਾ।
ਸੰਪਰਕ: ਹਰਦਮ ਮਾਨ +1 604 308 6663
ਈਮੇਲ : maanbabushahi@gmail.com