ਨਿਰਵੈਰ ਸਿੰਘ ਸਿੰਧੀ
ਮਮਦੋਟ, 3 ਜੁਲਾਈ 2020 - ਵਿਸ਼ਵ ਭਰ ’ਚ ਸਮਾਜ ਸੇਵਾ ’ਚ ਮੋਹਰੀ ਰਹਿਣ ਵਾਲੀ ਸੰਸਥਾਂ ਸਰਬੱਤ ਦਾ ਭਲਾ ਟਰੱਸਟ ਵੱਲੋਂ ਕਸਬਾ ਮਮਦੋਟ ਵਿਖੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ। ਕ੍ਰਿਸ਼ਨਾ ਗਊਸ਼ਾਲਾ ਮਮਦੋਟ ਵਿਖੇ ਸਾਦੇ ਸਮਾਗਮ ਦੌਰਾਨ ਵਿਸ਼ੇਸ਼ ਮਹਿਮਾਨ ਵਜੋਂ ਮਾਰਕੀਟ ਕਮੇਟੀ ਮਮਦੋਟ ਦੇ ਚੇਅਰਮੈਨ ਰਵੀ ਚਾਵਲਾ ਅਤੇ ਇੰਸਪੈਕਟਰ ਰਵੀ ਕੁਮਾਰ ਥਾਣਾ ਮੁਖੀ ਮਮਦੋਟ ਵੱਲੋਂ ਟਰੱਸਟ ਦੇ ਅਹੁਦੇਦਾਰਾਂ ਨਾਲ ਇਲਾਕੇ ਦੇ ਗੁਰੂ ਘਰਾਂ ਦੇ ਵਜ਼ੀਰ (ਗ੍ਰੰਥੀ ਸਿੰਘ), ਕਿੰਨਰਾਂ ਅਤੇ ਹੋਰ ਲੋੜਵੰਦ ਪਰਿਵਾਰਾਂ ਨੂੰ ਘਰੇਲੂ ਵਰਤੋਂ ਦਾ ਇੱਕ ਮਹੀਨੇ ਦਾ ਰਾਸ਼ਨ (ਆਟਾ, ਦਾਲ, ਚਾਹ ਪੱਤੀ ਆਦਿ) ਵੰਡਿਆ ਗਿਆ।
ਇਸ ਮੌਕੇ ਜਸਬੀਰ ਸਿੰਘ ਸ਼ਰਮਾਂ ਪ੍ਰਧਾਨ ਮਮਦੋਟ ਨੇ ਦੱਸਿਆ ਕਿ ਟਰੱਸਟ ਦੇ ਮੁਖੀ ਐੱਸ ਪੀ ਉਬਰਾਏ ਅਤੇ ਜਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਕਤਨਾ ਦੇ ਆਦੇਸ਼ਾ ਅਨੁਸਾਰ ਲੌਕਡਾਉਨ ਦੇ ਸ਼ੁਰੂਆਤੀ ਦਿਨਾਂ ਤੋਂ ਲੈ ਕੇ ਹੁਣ ਤੱਕ ਇਸ ਔਖੀ ਘੜੀ ਵਿੱਚ ਲੋੜਵੰਦਾਂ ਪਰਿਵਾਰਾਂ ਦੀ ਬਾਹ ਫੜਦਿਆ ਉਹਨਾਂ ਨੂੰ ਹਰ ਮਹੀਨੇ ਰਾਸ਼ਨ ਮੁਹੱਈਆ ਕਰਵਾਇਆ ਜਾ ਰਿਹਾ ਹੈ। ਉਹਨਾਂ ਅੱਗੇ ਦੱਸਿਆ ਕਿ ਅਗਲੇ ਹਫ਼ਤੇ ਮਮਦੋਟ ਇਲਾਕੇ ਦੇ 100 ਗਰੀਬ ਪਰਿਵਾਰਾਂ ਨੂੰ ਵੀ ਸੰਸਥਾ ਵੱਲੋਂ ਰਾਸ਼ਨ ਦਿੱਤਾ ਜਾਵੇਗਾ। ਇਸ ਮੌਕੇ ਸੁਖਦੇਵ ਸਿੰਘ ਸੰਗਮ ਚੇਅਰਮੈਨ, ਸੁਖਦੀਪ ਸਿੰਘ ਸੰਧੂ ਮੀਤ ਪ੍ਰਧਾਨ, ਬਲਦੇਵ ਰਾਜ ਸ਼ਰਮਾਂ, ਪਰਮਿੰਦਰ ਸਿੰਘ ਨੌਲ, ਬਗੀਚਾ ਸਿੰਘ ਆਦਿ ਹਾਜਰ ਸਨ।