ਹਰੀਸ਼ ਕਾਲੜਾ
ਕੀਰਤਪੁਰ ਸਾਹਿਬ, 3 ਜੁਲਾਈ 2020 - ਮਾਨਯੋਗ ਮੁੱਖ ਮੰਤਰੀ ਪੰਜਾਬ ਦੇ ਦਿਸ਼ਾ ਨਿਰਦੇਸ਼ਾ ਤੇ ਸਿਹਤ ਵਿਭਾਗ ਵੱਲੋਂ ਮਿਸ਼ਨ ਫਤਿਹ ਅਧੀਨ ਲੋਕਾ ਤੱਕ ਕੋਰੋਨਾ ਵਾਇਰਸ ਸਬੰਧੀ ਜਾਗਰੂਕਤਾ ਫੈਲਾਉਣ ਲਈ ਵਿਸ਼ੇਸ਼ ਸੰਪਰਕ ਪ੍ਰੋਗਰਾਮ ਉਲੀਕਿਆ ਗਿਆ ਹੈ। ਇਸ ਸੰਬਧੀ ਜਾਣਕਾਰੀ ਦਿੰਦਿਆ ਸੀਨੀਅਰ ਮੈਡੀਕਲ ਅਫਸਰ ਡਾ.ਰਾਮ ਪ੍ਰਕਾਸ਼ ਸਰੋਆ ਮੁੱਢਲਾ ਕੇਂਦਰ ਕੀਰਤਪੁਰ ਸਾਹਿਬ ਵੱਲੋ ਕਿਹਾ ਗਿਆ ਕਿ ਸਿਹਤ ਕਾਮੇ ਸ਼ੁਰੂ ਤੋਂ ਹੀ ਕੋਰੋਨਾ ਵਾਇਰਸ ਖਿਲਾਫ ਤਨਦੇਹੀ ਨਾਲ ਲੜ ਰਹੇ ਹਨ ਪਰ ਅੱਜ ਸਿਹਤ ਵਿਭਾਗ ਵੱਲੋ ਪ੍ਰਾਪਤ ਦਿਸ਼ਾ ਨਿਰਦੇਸ਼ਾ ਮੁਤਾਬਕ ਇਸ ਇਕ ਰੋਜਾ ਮੁਹਿੰਮ ਅਧੀਨ ਪਿੰਡਾਂ ਵਿੱਚ ਸਿਹਤ ਵਿਭਾਗ ਵੱਲੋ ਤਾਇਨਾਤ ਕਮਿਉਨਿਟੀ ਹੈਲਥ ਅਫਸਰ,ਏ.ਐਨ.ਐਮ,ਮੇਲ ਹੈਲਥ ਵਰਕਰਜ ਅਤੇ ਆਸ਼ਾ ਵਰਕਰਜ ਸੈਟਰਾਂ ਅਤੇ ਘਰ ਘਰ ਜਾ ਕੇ ਲੋਕਾ ਨੂੰ ਕਰੋਨਾਵਾਇਰਸ ਦੇ ਬੱਚਣ ਦੇ ਤਰੀਕਿਆ ਬਾਰੇ ਦੱਸ ਰਹੇ ਹਨ। ਉਨ੍ਹਾਂ ਕਿਹਾ ਕਿ ਮਿਸ਼ਨ ਫਤਿਹ ਪੰਜਾਬ ਸਰਕਾਰ ਦੀ ਕਰੋਨਾ ਨੂੰ ਹਰਾਉਣ ਸਬੰਧੀ ਇਕ ਮੁਹਿੰਮ ਹੈ ਜਿਸ ਦਾ ਟੀਚਾ ਸਾਵਧਾਨੀਆਂ ਨਾਲ ਕੋਰੋਨਾ ਨੂੰ ਹਰਾਵਾਂਗੇ ਪੰਜਾਬ ਨੂੰ ਫਤਿਹ ਕਰਾਵਾਂਗੇ ਹੈੇ ਇਸ ਮੁਹਿੰਮ ਵਿੱਚ ਵੱਖ ਵੱਖ ਵਿਭਾਗ ਆਪਣਾ ਯੋਗਦਾਨ ਤਨਦੇਹੀ ਨਾਲ ਪਾ ਰਹੇ ਹਨ।
ਮਿਸ਼ਨ ਫਤਿਹ ਦੇ ਇਸ ਵਿਸ਼ੇਸ਼ ਸੰਪਰਕ ਪ੍ਰੋਗਰਾਮ ਰਾਂਹੀ ਲੋਕਾ ਨੂੰ ਮਾਸਕ ਪਾ ਕੇ ਰੱਖਣ ,ਦੂਸਰੇ ਵਿਅਕਤੀ ਤੋਂ ਉਚਿਤ ਦੂਰੀ ਬਣਾ ਕੇ ਰੱਖਣ, ਦਿਨ ਵਿੱਚ ਸਮੇਂ ਸਮੇਂ ਤੇ 20 ਸੈਕਿੰਡ ਲਈ ਹੱਥਾਂ ਨੂੰ ਸਾਬਣ ਨਾਲ ਚੰਗੀ ਤਰ੍ਹਾਂ ਧੋਣ ਲਈ ਪ੍ਰੇਰਿਤ ਕੀਤਾ ਗਿਆ।