ਜਗਦੀਸ਼ ਥਿੰਦ
ਗੁਰੂ ਹਰਸਹਾਏ / ਫਿਰੋਜ਼ਪੁਰ 3 ਜੁਲਾਈ ਨੈਸ਼ਨਲ ਕੋ-ਆਰਡੀਨੇਸ਼ਨ ਕਾਮੇਟੀ ਭਾਰਤ ਦੇ ਸੱਦੇ ਤੇ ਬਿਜਲੀ ਸੋਧ ਬਿੱਲ 2020 ਦੇ ਵਿਰੋਧ ਵਿੱਚ ਗੁਰੂ ਹਰ ਸਹਾਏ ਦੇ ਗੇਟ ਤੇ ਰੋਸ ਰੈਲੀ ਕੀਤੀ ਗਈ। ਇਸ ਰੈਲੀ ਵਿੱਚ ਕੇਂਦਰ ਦੀ ਮੋਦੀ ਸਰਕਾਰ ਦੇ ਵਿਰੁੱਧ ਜਮਕੇ ਨਾਅਰੇਬਾਜ਼ੀ ਹੋਈ। ਇਸ ਰੋਸ ਰੈਲੀ ਦੀ ਪ੍ਰਧਾਨਗੀ ਸਾਥੀ ਰਵਿੰਦਰ ਸਿੰਘ ਸ਼ਹਿਰੀ ਪ੍ਰਧਾਨ ਨੇ ਕੀਤੀ। ਇਸ ਰੋਸ ਰੈਲੀ ਨੂੰ ਸੰਬੋਧਨ ਕਰਦਿਆਂ ਸ਼ਿੰਗਾਰ ਚੰਦ ਸਰਕਲ ਸਕੱਤਰ ਫਿਰੋਜ਼ਪੁਰ ਨੇ ਦੱਸਿਆ ਕਿ ਕਰੋਨਾ ਮਹਾਂਮਾਰੀ ਦੀ ਆੜ ਹੇਠ ਕੇਂਦਰ ਦੀ ਸਰਕਾਰ ਨੇ ਬਿਜਲੀ ਸੋਧ ਬਿੱਲ 2020 ਪਾਰਲੀਮੈਂਟ ਵਿੱਚ ਪੇਸ਼ ਕਰਕੇ ਬਿਜਲੀ ਦਾ ਪੂਰਨ ਨਿੱਜੀਕਰਨ ਕਰਨ ਦਾ ਰਾਹ ਪੱਧਰਾ ਕਰਨ ਰਹੀ ਹੈ ਜਿਸ ਨਾਲ ਬਿਜਲੀ ਹੋਰ ਮਹਿੰਗੀ ਹੋ ਜਾਵੇਗੀ। ਸਸਤੀ ਬਿਜਲੀ ਪੈਦਾ ਕਰਨ ਵਾਲੇ ਥਰਮਲ ਪਲਾਂਟ ਸਰਕਾਰ ਬੰਦ ਕਰ ਰਹੀ ਹੈ। ਕਿਸਾਨੀ ਨਾਲ ਸਬੰਧਿਤ 3 ਆਰਡੀਨੈਂਸ ਪਾਸ ਕਰਕੇ ਕਿਸਾਨੀ ਦਾ ਬੇੜਾ ਹੀ ਗ਼ਰਕ ਕਰ ਦਿੱਤਾ ਹੈ। ਕਿਸਾਨਾਂ ਦਾ ਉਜਾੜਾ ਕਰਨ ਜਾ ਰਹੀ ਹੈ ਅਤੇ ਮਲਟੀਨੇਸ਼ਨ ਕੰਪਨੀਆਂ ਨੂੰ ਖੁੱਲ੍ਹੀ ਛੋਟ ਦੇ ਦਿੱਤੀ ਹੈ ਕਿ ਜਿੰਨਾ ਮਰਜ਼ੀ ਗਰੀਬ ਲੋਕਾਂ ਨੂੰ ਲੁੱਟਣ। ਇੱਕ ਨਵੇਂ ਫੈਸਲੇ ਰਾਹੀਂ ਰੇਲਵੇ ਮਹਿਕਮੇ ਨੂੰ ਵੀ ਪੂਰਨ ਨਿੱਜੀਕਰਨ ਕਰਨ ਜਾ ਰਹੀ ਹੈ। ਉਦਾਹਰਣ ਵਜੋਂ ਕੱਲ੍ਹ ਮਿਤੀ 2 ਜੁਲਾਈ ਨੂੰ ਹੋਈ ਰੇਲਵੇ ਮੈਨੇਜਮੈਂਟ ਦੀ ਮੀਟਿੰਗ ਵਿੱਚ ਇੱਕ ਮਤਾ ਪਾਸ ਕਰਕੇ ਰੇਲਵੇ ਨੂੰ ਨਿੱਜੀਕਰਨ ਕਰਨ ਦਾ ਰਾਹ ਪੱਧਰਾ ਕਰ ਦਿੱਤਾ ਹੈ ਅਤੇ 109 ਰੇਲਵੇ ਸਟੇਸ਼ਨਾਂ ਨੂੰ ਠੇਕੇ ਤੇ ਦੇਣ ਲਈ ਟੈਂਡਰ ਵੀ ਮੰਗ ਲੲੇ ਹਨ ਅਤੇ ਰੇਲ ਗੱਡੀਆਂ ਵੀ ਠੇਕੇ ਤੇ ਦੇਣ ਦਾ ਫੈਸਲਾ ਕਰੀ ਬੈਠੀ ਹੈ। ਇਹ ਸਾਰਾ ਕੁਝ ਕਾਰੋਨਾ ਦੀ ਆੜ ਹੇਠ ਕੀਤਾ ਜਾ ਰਿਹਾ ਹੈ ਤਾਂ ਜੋ ਸਾਰੇ ਮਹਿਕਮਿਆਂ ਦਾ ਨਿੱਜੀਕਰਨ ਕੀਤਾ ਜਾ ਸਕੇ ਤਾਂ ਕਿ ਲੋਕ ਕਰੋਨਾ ਤੋਂ ਡਰਦੇ ਸਘੰਰਸ਼ ਨਾ ਕਰ ਸਕਣ। ਜੁਆਇੰਟ ਫੋਰਮ ਪੰਜਾਬ ਵੱਲੋਂ ਆਏ ਫੈਸਲਿਆਂ ਤਹਿਤ ਸਘੰਰਸ਼ ਤਿੱਖਾ ਕਰਨ ਦਾ ਫ਼ੈਸਲਾ ਕਰ ਲਿਆ ਹੈ। ਜਿਸ ਤਹਿਤ 2 ਜੁਲਾਈ 2020 ਤੋਂ 31 ਜੁਲਾਈ 2020 ਤੱਕ ਵਰਕ ਟੂ ਰੂਲ ਮੁਤਾਬਿਕ ਕੰਮ ਕਰਨਗੇ। ਪਾਵਰਕੌਮ ਅਤੇ ਟਰਾਂਸਕੋ ਦੀ ਮੈਨੇਜਮੈਂਟ ਦੇ ਇਸੇ ਸਮੇਂ ਦਰਮਿਆਨ ਹੀ ਕਾਲੇ ਝੰਡਿਆਂ ਨਾਲ ਵਿਖਾਵੇ ਕਰਨਗੇ। ਬਿਜਲੀ ਮੰਤਰੀ ਅਤੇ ਵਿੱਤ ਮੰਤਰੀ ਦੇ ਫੀਲਡ ਵਿੱਚ ਆਉਣ ਤੇ ਕਾਲੇ ਝੰਡਿਆਂ ਨਾਲ ਵਿਖਾਵੇ ਕਰਾਂਗੇ। 15,16,17, ਜੁਲਾਈ ਨੂੰ ਹੈੱਡ ਆਫਿਸ ਵਿਖੇ ਡਾਇਰੈਕਰਾਂ ਦਾ ਕਾਲੇ ਝੰਡਿਆਂ ਨਾਲ ਵਿਖਾਵੇ ਕਰਾਂਗੇ ਅਤੇ ਜੇ ਫਿਰ ਵੀ ਮੰਗਾਂ ਨਾ ਮੰਨੀਆਂ ਤਾਂ 22 ਜੁਲਾਈ ਨੂੰ ਇੱਕ ਦਿਨ ਦੀ ਹੜਤਾਲ ਕੀਤੀ ਜਾਵੇਗੀ। ਇਸ ਰੈਲੀ ਨੂੰ ਹੋਰਨਾਂ ਤੋਂ ਇਲਾਵਾ ਕਰਤਾਰ ਸਿੰਘ, ਬਲਕਾਰ ਸਿੰਘ, ਬਲਵੀਰ ਕੁਮਾਰ, ਨਾਨਕ ਚੰਦ, ਪਰਮਿੰਦਰ ਕੁਮਾਰ,
ਇੰਜ: ਸੁਖਦੇਵ ਸਿੰਘ, ਸੁਰਿੰਦਰ ਕੁਮਾਰ ਅਤੇ ਪੈਨਸ਼ਨਰ ਐਸੋਸੀਏਸ਼ਨ ਦੇ ਆਗੂ ਨਰੇਸ਼ ਸੇਠੀ, ਬਲਵਿੰਦਰ ਸਿੰਘ ਆਦਿ ਨੇ ਸੰਬੋਧਨ ਕੀਤਾ ਅਤੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਨੂੰ ਚੇਤਾਵਨੀ ਦਿਤੀ। ਜੇ ਫਿਰ ਵੀ ਮੰਗਾਂ ਲਾਗੂ ਨਾ ਕੀਤੀਆਂ ਤਾਂ ਸਘੰਰਸ਼ ਹੋਰ ਤੇਜ਼ ਕੀਤਾ ਜਾਵੇਗਾ । ਜਿਸ ਦੀ ਜੁੰਮੇਵਾਰੀ ਸਰਕਾਰ ਦੀ ਹੋਵੇਗੀ।