ਪਰਵਿੰਦਰ ਸਿੰਘ ਕੰਧਾਰੀ
- 1 ਜੁਲਾਈ ਤੋਂ 7 ਜੁਲਾਈ 2020 ਤੱਕ ਮਨਾਇਆ ਜਾਵੇਗਾ -ਡਾ ਰਮਿੰਦਰ ਘਈ
ਫਰੀਦਕੋਟ 03 ਜੁਲਾਈ 2020 - ਸਰਕਾਰੀ ਬ੍ਰਿਜਿੰਦਰਾ ਕਾਲਜ, ਫ਼ਰੀਦਕੋਟ ਦੀ 'ਸਰ ਹੰਮਬੋਲਟ ਜੌਗਰਫੀਕਲ ਐਸੋਸੀਏਸ਼ਨ' ਵੱਲਂੋ ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਪ੍ਰੋ. (ਡਾ) ਰਮਿੰਦਰ ਘਈ ਜੀ ਦੀ ਯੋਗ ਸਰਪ੍ਰਸਤੀ ਅਧੀਨ ਕਾਲਜ ਕੈਂਪਸ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਣ ਮਹਾਂ ਉਤਸਵ ਸਪਤਾਹ ਮਿਤੀ: 1 ਜੁਲਾਈ ਤੋਂ 7 ਜੁਲਾਈ 2020 ਦਾ ਆਗਾਜ਼ ਪੌਦਾ ਲਗਾ ਕੇ ਕੀਤਾ ਗਿਆ। ਇਸ ਮੌਕੇ ਪ੍ਰਿੰਸੀਪਲ ਡਾ. ਰਮਿੰਦਰ ਘਈ ਨੇ ਦੱਸਿਆ ਕਿ 'ਹਰੇਕ ਮਨੁੱਖ ਲਾਵੇ, ਇੱਕ ਰੁੱਖ' ਦੇ ਸੰਦੇਸ਼ ਨੂੰ ਆਪਣੇ ਜੀਵਨ ਵਿੱਚ ਅਪਣਾ ਕੇ ਵਾਤਾਵਰਨ ਨੂੰ ਸ਼ੁੱਧ ਬਣਾਉਣ ਲਈ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮਨੁੱਖ ਨੂੰ ਪੌਦੇ ਲਗਾਉਣ ਪ੍ਰਤੀ ਜਾਗਰੂਕ ਹੋਣਾ ਪਵੇਗਾ ਕਿਉÎਕਿ ਦਿਨੋਂ ਦਿਨ ਫੈਕਟਰੀਆਂ ਅਤੇ ਹੋਰ ਉਦਯੋਗਿਕ ਇਕਾਈਆਂ ਕਾਰਨ ਵਾਤਾਵਰਨ ਪ੍ਰਦੂਸ਼ਿਤ ਹੋ ਰਿਹਾ ਹੈ। ਜਿਸ ਨਾਲ ਹਵਾ ਵਿਚ ਆਕਸੀਜਨ ਘਟਦੀ ਹੈ। ਇਸ ਲਈ ਸਾਨੂੰ ਬੂਟੇ ਲਗਾ ਕੇ ਇਸ ਦੀ ਪਾਲਣਾ ਕਰਨੀ ਚਾਹੀਦੀ ਹੈ।
ਇਹ ਪੌਦੇ ਪ੍ਰੋ. ਨਵਦੀਪ ਸਿੰਘ (ਜੌਗਰਫ਼ੀ ਵਿਭਾਗ) ਵੱਲੋਂ ਆਪਣੇ ਸਤਿਕਾਰਯੋਗ ਸਵਰਗਵਾਸੀ ਪਿਤਾ ਸ. ਦਰਸ਼ਨ ਸਿੰਘ ਜੀ ਦੀ ਯਾਦ ਲਗਵਾਏ ਗਏ। ਇਸ ਮੌਕੇ ਜੌਗਰਫ਼ੀ ਵਿਭਾਗ ਦੇ ਮੁਖੀ ਪ੍ਰੋ. (ਡਾ) ਪਰਮਿੰਦਰ ਸਿੰਘ ਨੇ ਸਭਨਾਂ ਨੂੰ ਜੀ ਆਇਆ ਕਹਿੰਦੇ ਹੋਏ ਵਿਦਿਆਰਥੀਆਂ ਨੂੰ ਆਨ ਲਾਈਨ ਮਾਧਿਅਮ ਰਾਹੀਂ ਪੌਦਾ ਲਗਾ ਕੇ ਆਪਣੀ ਫੋਟੋ, ਕਲਾਸ ਅਤੇ ਰੋਲ ਨੰਬਰ ਸਮੇਤ ਆਪਣੇ ਇੰਚਾਰਜ਼ ਸਾਹਿਬਾਨਾਂ ਵੱਲੋਂ ਬਣਾਏ ਪੜ੍ਹਾਈ ਗਰੁੱਪਾਂ ਵਿੱਚ ਭੇਜਣ ਲਈ ਪ੍ਰੇਰਿਤ ਕੀਤਾ। ਇਸ ਸਮੇਂ ਪ੍ਰੋ. (ਡਾ) ਵੰਦਨਾ ਗੋਇਲ, ਪ੍ਰੋ. ਮਨਿੰਦਰ ਕੌਰ, ਪ੍ਰੋ. ਅਰਮਿੰਦਰ ਸਿੰਘ, ਪ੍ਰੋ. ਗੁਰਲਾਲ ਸਿੰਘ, ਪ੍ਰੋ. ਇੰਦਰਦੀਪ ਸਿੰਘ, ਸ੍ਰੀ ਕੰਵਰਜੀਤ ਸਿੰਘ, ਸ੍ਰੀ ਨਰਿੰਦਰ ਸਿੰਘ ਅਤੇ ਸ੍ਰੀ ਪਰਮਜੀਤ ਸਿੰਘ (ਪੰਮਾ) ਵਿਸ਼ੇਸ਼ ਤੌਰ ਤੇ ਹਾਜ਼ਰ ਸਨ।