ਫਿਰੋਜ਼ਪੁਰ, 3 ਜੁਲਾਈ 2020 - ਰੀਜਨਲ ਟਰਾਂਸਪੋਰਟ ਅਥਾਰਟੀ ਫਿਰੋਜ਼ਪੁਰ ਦੇ ਦਫਤਰ ਵਿਖੇ ਅੱਜ ਗੁਰਚਰਨ ਸਿੰਘ ਸੰਧੂ ਨੇ ਬਤੌਰ ਸਕੱਤਰ ਰੀਜਨਲ ਟ੍ਰਰਾਂਸਪੋਰਟ ਅਥਾਰਟੀ ਵਜੋਂ ਅਹੁਦਾ ਲਿਆ ਹੈ। ਅਹੁਦਾ ਸੰਭਾਲਣ ਸਮੇ ਜਿਥੇ ਓਹਨਾ ਨਾਲ ਉਹਨਾਂ ਦੇ ਦੋਸਤ, ਰਿਸ਼ਤੇਦਾਰਾਂ ਅਤੇ ਪੁਰਾਣੇ ਸਾਥੀਆਂ ਤੋਂ ਇਲਾਵਾ ਵਿਭਾਗ ਦੇ ਪੁਰਾਣੇ ਅਧਿਕਾਰੀ ਕਰਮਚਾਰੀ ਨਾਲ ਸਨ ਓਥੇ ਵਿਭਾਗ ਫਿਰੋਜ਼ਪੁਰ ਦੇ ਸਮੂਹ ਕਰਮਚਾਰੀਆਂ ਨੇ ਵੀ ਨਿੱਘੀ ਜੀ ਆਇਆ ਕਹਿੰਦਿਆਂ ਨਵ ਨਿਯੁਕਤ ਸਕੱਤਰ ਆਰ ਟੀ ਏ ਗੁਰਚਰਨ ਸਿੰਘ ਸੰਧੂ ਦਾ ਭਰਵਾਂ ਸਵਾਗਤ ਕੀਤਾ।
ਦੱਸਣਾ ਬਣਦਾ ਹੈ ਕਿ ਗੁਰਚਰਨ ਸਿੰਘ ਸੰਧੂ ਨੇ ਫਿਰੋਜਪੁਰ ਵਿਖੇ ਹੀ ਟ੍ਰਰਾਂਸਪੋਰਟ ਵਿਭਾਗ ਚ ਬਤੋਰ ਏ ਡੀ ਟੀ ਓ ਆਪਣੀ ਨੌਕਰੀ ਦੀ ਸ਼ੁਰੂਆਤ ਕੀਤੀ ਸੀ ਤੇ ਲਗਭਗ 12 ਸਾਲ ਤੋਂ ਵਧੇਰੇ ਏਥੇ ਰਹਿ ਕੇ ਵਿਭਾਗ ਅਤੇ ਲੋਕਾਂ ਦੀ ਸੇਵਾ ਕੀਤੀ ਅਤੇ ਇਹ ਉਹਨਾਂ ਦੀ ਇਹ ਦਿਲੀ ਇੱਛਾ ਸੀ ਕਿ ਓਹ੍ਹ ਫਿਰੋਜ਼ਪੁਰ ਵਾਸੀਆਂ ਦੀ ਸੇਵਾ ਕਰਦੇ ਹੋਏ ਇਸ ਵਿਭਾਗ 'ਚੋ ਸੇਵਾ ਮੁਕਤ ਹੋਣ। ਕੁਝ ਮਹੀਨਿਆਂ ਬਾਅਦ ਹੀ ਗੁਰਚਰਨ ਸਿੰਘ ਸੰਧੂ ਸੇਵਾ ਮੁਕਤ ਵੀ ਹੋ ਰਹੇ ਹਨ।
ਇਸ ਤੋਂ ਪਹਿਲਾਂ ਉਹ ਰੀਜਨਲ ਟ੍ਰਾੰਸਪੋਰਟ ਅਥਾਰਟੀ ਸੰਗਰੂਰ 'ਚ ਬਤੋਰ ਏ ਟੀ ਓ ਸਨ ਤੇ ਪਦ ਉੱਨਤ ਹੋ ਕੇ ਅੱਜ ਓਹਨਾ ਫਿਰੋਜ਼ਪੁਰ ਵਿਖੇ ਆਪਣਾ ਚਾਰਜ ਸੰਭਾਲਿਆ ਹੈ। ਅੱਜ ਫਿਰੋਜ਼ਪੁਰ ਦਫਤਰ ਵਿਖੇ ਚਾਰਜ ਸੰਭਾਲਣ ਸਮੇਂ ਪੀ ਆਰ ਓ ਫੌਜਾ ਸਿੰਘ, ਏ ਐੱਸ ਆਈ ਗੁਰਮੇਜ ਸਿੰਘ, ਗੁਰਮੀਤ ਸਿੰਘ, ਰਾਜ ਕੁਮਾਰ, ਜਸਵਿੰਦਰ ਸਿੰਘ, ਰਵਿੰਦਰ ਸਿੰਘ ਭੱਟੀ, ਰਮੇਸ਼ ਕੁਮਾਰ ਨੀਰਜ ਕੁਮਾਰ, ਮਨਪ੍ਰੀਤ ਸ਼ਰਮਾ, ਪਵਨ ਕੁਮਾਰ, ਹਰਪਾਲ ਸਿੰਘ, ਹਰਦੀਪ ਸਿੰਘ ਸੋਢੀ, ਰਾਕੇਸ਼ ਕੁਮਾਰ, ਰਣਦੀਪ ਧਵਨ ਤੋਂ ਇਲਾਵਾ ਹੋਰ ਦਫ਼ਤਰੀ ਕਰਮਚਾਰੀ ਹਾਜਰ ਸਨ।