ਅਸ਼ੋਕ ਵਰਮਾ
ਬਠਿੰਡਾ, 3 ਜੁਲਾਈ 2020 - ਸਿਹਤ ਵਿਭਾਗ ਬਠਿੰਡਾ ਵੱਲੋਂ ਪੰਜਾਬ ਸਰਕਾਰ ਵੱਲੋਂ ਦਿੱਤੇ ਨਿਰਦੇਸ਼ਾਂ ਅਨੁਸਾਰ ਸਿਵਲ ਸਰਜਨ ਬਠਿੰਡਾ ਡਾ. ਅਮਰੀਕ ਸਿੰਘ ਸੰਧੂ ਦੀ ਦੇਖ ਰੇਖ ਹੇਠ ਮਿਸ਼ਨ ਫਤਿਹ ਤਹਿਤ ਵਿਸ਼ੇਸ਼ ਜਾਗਰੂਕਤਾ ਅਭਿਆਨ ਦੀ ਸ਼ੁਰੂਆਤ ਅਰਬਨ ਮੁੱਢਲਾ ਸਿਹਤ ਕੈਂਦਰ ਜ਼ਨਤਾ ਨਗਰ ਬਠਿੰਡਾ ਤੋਂ ਕੀਤੀ ਗਈ। ਇਸ ਮੌਕੇ ਡਿਪਟੀ ਮਾਸ ਮੀਡੀਆ ਅਫਸਰ ਕੁਲਵੰਤ ਸਿੰਘ ਨੇ ਸਮੂਹ ਸਟਾਫ ਅਤੇ ਹਾਜ਼ਰੀਨ ਨਾਲ ਮਿਸ਼ਨ ਫਤਿਹ ਮੁਹਿੰਮ ਬਾਰੇ ਵਿਚਾਰ ਸਾਂਝੇ ਕੀਤੇ।
ਉਨ੍ਹਾਂ ਕਿਹਾ ਕਿ ਮਿਸ਼ਨ ਫਤਿਹ ਕੋਵਿਡ -19 ਸਬੰਧੀ ਜਨ ਜਾਗਰੂਕਤਾ ਮੁਹਿੰਮ ਹੈ, ਜੋ ਕੋਰੋਨਾ ਦੀ ਮਹਾਂਮਾਰੀ ਵਿਰੁੱਧ ਸਾਰੇ ਸਮਾਜ ਨੂੰ ਸਰਕਾਰ ਨਾਲ ਮਿਲਕੇ ਇੱਕਠੇ ਹੋ ਕੇ ਲੜਨ ਦਾ ਸੰਦੇਸ਼ ਦਿੰਦੀ ਹੈ। ਜ਼ਿਵੇਂ ਕਿ ਘਰ ਤੋਂ ਬਾਹਰ ਨਿਕਲਣ ਸਮੇਂ ਮਾਸਕ ਦੀ ਵਰਤੋਂ ਕਰਨੀ, ਸਾਂਝੀਆਂ ਥਾਵਾਂ ਤੇ ਜਾਣ ਸਮੇਂ ਸਮਾਜਿਕ ਦੂਰੀ ਦੀ ਪਾਲਣਾ ਅਤੇ ਹੱਥਾਂ ਨੂੰ ਦਿਨ ਵਿੱਚ 8 ਤੋਂ 10 ਵਾਰ 20 ਸੈਕਿੰਡ ਲਈ ਸਾਬਣ ਨਾਲ ਧੋਣਾ ਆਦਿ ਨਿਯਮਾਂ ਦੀ ਪਾਲਣਾ ਕਰਕੇ ਮਿਸ਼ਨ ਫਤਿਹ ਨੂੰ ਕਾਮਯਾਬ ਕਰ ਸਕਦੇ ਹਾਂ।
ਇਸ ਮੌਕੇ ਡਾ. ਓਮੇਸ਼ ਗੁਪਤਾ ਨੇ ਕਿਹਾ ਕਿ ਅੱਜ ਮਿਸ਼ਨ ਫਤਿਹ ਨੂੰ ਸਮਰਪਿਤ ਦਿਹਾੜੇ ਤੇ ਟੀਕਾ ਕਰਨ ਤੋਂ ਵਾਂਝੇ ਬੱਚਿਆਂ ਦਾ ਟੀਕਾਕਰਨ ਕੀਤਾ ਗਿਆ ਹੈ ਅਤੇ ਔਰਤਾ ਦੀ ਮਾਹਿਰ ਡਾਕਟਰ ਵੱਲੋਂ ਗਰਭਵਤੀ ਔਰਤਾਂ ਤਾ ਚੈੱਕ ਅੱਪ ਕਰਕੇ ਲੋੜੀਂਦੀਆਂ ਸੇਵਾਵਾਂ ਪ੍ਰਦਾਨ ਕੀਤੀਆਂ ਗਈਆਂ ਹਨ । ਉਨਾਂ ਇਹ ਵੀ ਦੱਸਿਆ ਕਿ ਇਸ ਸੰਸਥਾ ਵਿਖੇ ਆਊਣ ਵਾਲੇ ਹਰ ਵਿਅਕਤੀ ਦੇ ਹੱਥਾਂ ਨੂੰ ਪਹਿਲਾਂ ਸੈਨੇਟਾਇਜ ਕੀਤਾ ਜਾਂਦਾ ਹੈ , ਉਪਰੰਤ ਜੇਕਰ ਲੋੜ ਹੋਵੇ ਤਾਂ ਮਾਸਕ ਵੀ ਲਗਾਊਣ ਲਈ ਦਿੱਤਾ ਜਾਂਦਾ ਹੈ । ਲੋਕਾਂ ਨੂੰ ਕੋਰੋਨਾ ਬਿਮਾਰੀ ਪ੍ਰਤੀ ਜਾਗਰੂਕ ਕਰਨ ਦੇ ਨਾਲ ਨਾਲ ਬਾਕੀ ਸਿਹਤ ਸੇਵਾਵਾਂ ਪਹਿਲਾਂ ਦੀ ਤਰਾਂ ਨਿਰਵਿਘਨ ਜਾਰੀ ਹਨ।
ਇਸ ਮੌਕੇ ਜ਼ਿਲ੍ਹਾ ਮਾਸ ਮੀਡੀਆ ਅਫਸਰ ਜਗਤਾਰ ਸਿੰਘ ਬਰਾੜ, ਜ਼ਿਲਾ ਬੀ.ਸੀ.ਸੀ. ਕੁਆਰਡੀਨੇਟਰ ਨਰਿੰਦਰ ਕੁਮਾਰ, ਫਾਰਮੇਸੀ ਅਫਸਰ ਅਮਨ ਦੁੱਗਲ, ਬਲਵੰਤ ਸਿੰਘ, ਐਲ.ਐਚ.ਵੀ. ਜਗਦੀਸ਼ ਕੌਰ, ਮ.ਪ.ਹ.ਵ. (ਫੀਮੇਲ) ਅਮਨਦੀਪ ਕੌਰ, ਕੁਲਵਿੰਦਰ ਕੌਰ, ਮਮਤਾ ਰਾਣੀ ਅਤੇ ਜਗਦੀਸ਼ ਰਾਮ ਹਾਜ਼ਰ ਸਨ।