← ਪਿਛੇ ਪਰਤੋ
ਫ਼ਿਰੋਜ਼ਪੁਰ, 4 ਜੁਲਾਈ 2020 : ਜ਼ਿਲ੍ਹਾ ਫਿਰੋਜ਼ਪੁਰ ਵਿੱਚ ਅੰਜ ਫਿਰ ਕੋਰੋਨਾ ਦੇ ਪੰਜ ਨਵੇਂ ਮਰੀਜ਼ ਸਾਹਮਣੇ ਆਏ ਹਨ। ਜਿਸ ਨਾਲ ਸਿਹਤ ਵਿਭਾਗ ਫਿਰ ਹਰਕਤ ਵਿੱਚ ਆ ਗਿਆ ਹੈ। ਜਾਣਕਾਰੀ ਅਨੁਸਾਰ ਅੱਜ ਆਏ 5 ਕੋਰੋਨਾ ਮਰੀਜਾਂ 'ਚ 4 ਲਾਲ ਕੁੜਤੀ ਅੱਡਾ ਫ਼ਿਰੋਜ਼ਪੁਰ ਛਾਉਣੀ ਨਾਲ ਤੇ ਇਕ ਪਿੰਡ ਪੱਲਾ ਮੇਘਾ ਨਾਲ ਸਬੰਧਤ ਹੈ । ਸਿਹਤ ਵਿਭਾਗ ਵੱਲੋਂ ਜ਼ਿਲ੍ਹੇ ਵਿੱਚ ਕੀਤੀ ਜਾ ਰਹੇ ਕੋਰੋਨਾ ਟੈਸਟਾਂ ਵਿੱਚ ਰੋਜ਼ਾਨਾ ਹੀ ਕੋਰੋਨਾ ਪਾਜ਼ੀਟਿਵ ਮਾਮਲੇ ਸਾਹਮਣੇ ਆ ਰਹੇ ਹਨ। ਅੱਜ ਆਏ ਇਹਨਾਂ 5 ਕੋਰੋਨਾ ਮਰੀਜ਼ਾਂ ਨਾਲ ਜ਼ਿਲ੍ਹੇ ਵਿੱਚ ਐਕਟਿਵ ਕੋਰੋਨਾ ਮਰੀਜ਼ਾਂ ਦੀ ਗਿਣਤੀ ਮਰੀਜਾਂ 41 ਹੋ ਗਈ ਹੈ।
Total Responses : 188