ਪਰਵਿੰਦਰ ਸਿੰਘ ਕੰਧਾਰੀ
- ਕਿਰਤ ਕਰੋ ਅਤੇ ਵੰਡ ਛਕੋ ਦੇ ਮਿਸ਼ਨ ਅਧਾਰਿਤ ਖੁੱਲ੍ਹਿਆ ਮੋਦੀਖਾਨਾ
- ਫ਼ਰੀਦਕੋਟ ਦੇ ਪਿੰਡ ਕਿਲਾ ਨੌ ਵਿੱਚ ਪਹਿਲਾ ਮੋਦੀਖਾਨਾ ਖੁੱਲ੍ਹਿਆ
- ਜ਼ਰੂਰਤਮੰਦ ਲੋਕਾਂ ਨੂੰ ਮਿਲੇਗਾ ਸਸਤੇ ਰੇਟਾਂ 'ਤੇ ਘਰੇਲੂ ਸਾਮਾਨ
ਫਰੀਦਕੋਟ, 4 ਜੁਲਾਈ 2020 - ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਕਿਲਾ ਨੌ ਨਾਲ ਸਬੰਧਤ ਤਰਕਸ਼ੀਲ ਆਗੂ ਲਖਵਿੰਦਰ ਸਿੰਘ ਹਾਲੀ ਨੇ ਆਪਣੇ ਪਿੰਡ ਦੇ ਜ਼ਰੂਰਤਮੰਦਾਂ ਲੋਕਾਂ ਲਈ ਮੋਦੀਖਾਨਾ ਖੋਲ੍ਹ ਦਿੱਤਾ ਹੈ ਜੋ ਉਹਨਾਂ ਦੇ ਬੇਟੇ ਦੇ ਨਾਮ ਤੇ ਗੁਰਵਿੰਦਰ ਸੇਵਾ ਸੁਸਾਇਟੀ ਬਣਾਈ ਗਈ ਹੈ ਜੋ ਕਿ ਨਾ ਆਮਦਨ ਅਤੇ ਨਾ ਘਾਟਾ ਤਰਜ ’ਤੇ ਕੰਮ ਕਰੇਗੀ। ਜਿਸ ਦਾ ਅੱਜ ਰਸਮੀ ਉਦਘਾਟਨ ਪਿੰਡ ਦੇ ਸਰਪੰਚ ਅਮਨਦੀਪ ਸਿੰਘ ਵਲੋਂ ਹਾਲੀ ਪਰੀਵਾਰ ਦੀ ਮਜੂਦਗੀ ਵਿੱਚ ਕੀਤਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਇਹ ਮੋਦੀਖਾਨਾ ਚਲਾਉਣ ਲਈ ਉਹਨਾਂ ਦੇ ਬੇਟੇ ਦੇ ਨਾਮ ਤੇ ਗੁਰਵਿੰਦਰ ਸੇਵਾ ਸੁਸਾਇਟੀ ਬਣਾਈ ਗਈ ਹੈ ਜਿਹੜੀ ਕਿ ਨਾ ਆਮਦਨ ਅਤੇ ਨਾ ਘਾਟਾ ਤਰਜ ’ਤੇ ਕੰਮ ਕਰੇਗੀ। ਉਨ੍ਹਾਂ ਦੱਸਿਆ ਕਿ ਇਸ ਮੋਦੀਖਾਨੇ ਵਿੱਚ ਘਰੇਲੂ ਜ਼ਰੂਰੀ ਵਸਤਾ ਦਿੱਤੀਆਂ ਜਾਣਗੀਆਂ ਅਤੇ ਇਹ 5 ਕਿੱਲਿਆਂ ਤੋਂ ਘੱਟ ਮਾਲਕੀ ਵਾਲੇ ਕਿਸਾਨਾਂ, ਮਜ਼ਦੂਰਾਂ ਅਤੇ ਹੋਰ ਲੋੜਵੰਦਾਂ ਲਈ ਹੋਵੇਗਾ। ਉਨ੍ਹਾਂ ਦੱਸਿਆ ਕਿ ਫ਼ਿਲਹਾਲ ਇਸ ਵਿੱਚ ਹਰ ਮਹੀਨੇ ਇੱਕ ਹਜਾਰ ਰੁਪਏ ਦਾ ਰਾਸ਼ਨ ਉਨ੍ਹਾਂ ਸਾਰੇ ਵਿਅਕਤੀਆਂ ਨੂੰ ਦਿੱਤਾ ਜਾਵੇਗਾ, ਜਿਹੜਾ ਕਿ ਉਨ੍ਹਾਂ ਕੋਲ ਰਜਿਸਟ੍ਰੇਸ਼ਨ ਕਰਵਾ ਕੇ ਕਾਰਡ ਬਣਵਾ ਲਵੇਗਾ ਅਤੇ ਇਹ ਕਾਰਡ ਅਤੇ ਰਜਿਸਟ੍ਰੇਸ਼ਨ ਮੁਫਤ ਰੱਖੀ ਗਈ ਹੈ।
ਇਸ ਮੌਕੇ ਪਿੰਡ ਦੇ ਸਰਪੰਚ ਅਮਨਦੀਪ ਨੇ ਕਿਹਾ ਕੀ ਹਾਲੀ ਪਰਿਵਾਰ ਵਲੋਂ ਇਹ ਉਪਰਲਾ ਕੀਤਾ ਗਿਆ ਹੈ ਬਹੁਤ ਵਧੀਆ ਉਪਰਲਾ ਹੈ ਜਿਸ ਨਾਲ ਗਰੀਬ ਲੋਕਾਂ ਨੂੰ ਸਸਤਾ ਘਰੇਲੂ ਸਮਾਨ ਮਿਲੇਗਾ ਅਤੇ ਇਸ ਤਰ੍ਹਾਂ ਦੇ ਮੋਦੀਖਾਨੇ ਹਰ ਇੱਕ ਪਿੰਡ ਵਿਚ ਖੁੱਲ੍ਹਣੇ ਚਾਹੀਦੇ ਨੇ ਜਿਸ ਨਾਲ ਆਮ ਲੋਕਾਂ ਨੂੰ ਫਾਇਦਾ ਹੋ ਸਕੇ।