ਅਸ਼ੋਕ ਵਰਮਾ
- ਵਾਤਾਵਰਨ ਦੀ ਸੁੱਧਤਾ ਲਈ ਵਿਕਸ ਕੀਤੀ ਜਾਏਗੀ ਹਰੀ ਪੱਟੀ
ਬਠਿੰਡਾ, 4 ਜੁਲਾਈ 2020 - ਪਿੰਡ ਮਾਣਕ ਖਾਨਾ ਦੀ ਗ੍ਰਾਮ ਪੰਚਾਇਤ ਨੇ ਹਾੜੀ ਰੁੱਤ ਦੇ ਆਮ ਇਜਲਾਸ ਵਿੱਚ ਆਪਣੀਆਂ ਮੁਸ਼ਕਿਲਾਂ ਦੇ ਨਿਵਾਰਨ ਲਈ ਆਦਰਸ਼ ਪਿੰਡ ਬਨਾਉਣ ਦਾ ਸੁਪਨਾ ਲਿਆ। ਕੋਰੋਨਾ ਮਹਾਂਮਾਰੀ ਸਬੰਧੀ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਗ੍ਰਾਮ ਸਭਾ ਦੇ ਮੈਬਰਾਂ ਨੇ ਇੱਕ ਦੂਜੇ ਤੋ ਦੂਰੀ ਬਣਾਕੇ ਰੱਖੀ। ਚੇਅਰਪਰਸਨ ਸੈਸਨਦੀਪ ਕੋਰ ਸਿੱਧੂ ਨੇ ਆਮ ਇਜਲਾਸ ਦੀ ਪ੍ਰਧਾਨਗੀ ਕੀਤੀ। ਪੇਡੂ ਲੋਕਾਂ ਨੇ ਸ਼ਮੂਲੀਅਤ ਕਰ ਕੇ ਖੁਦ ਆਪਣੇ ਵਿਕਾਸ ਲਈ ਫੈਸਲੇ ਲਏ।
ਇਸ ਦੌਰਾਨ ਚੇਅਰਪਰਸਨ ਨੇ ਗ੍ਰਾਮ ਸਭਾ ਦੇ ਮੈਬਰਾਂ ਨੂੰ ਕਰੋਨਾਂ ਮਹਾਂਮਾਰੀ ਤੋਂ ਬਚਾਅ ਲਈ ਮਿਸ਼ਨ ਫਤਿਹ ਤਹਿਤ ਜਾਣਕਾਰੀ ਦਿੱਤੀ ਅਤੇ ਕੋਵਾ ਐਪ ਡਾਊਨਲੋਡ ਕਰਵਾਈ। ਉਨਾਂ ਸਭਾ ਦੇ ਮੈਬਰਾਂ ਨੂੰ ਸਾਲ 2019-2020 ਦੌਰਾਨ ਆਮਦਨ ਤੇ ਖਰਚੇ ਪੜਕੇ ਸੁਣਾਏ ਅਤੇ ਇਸ ਸਬੰਧੀ ਦੀਆਂ ਕਾਪੀਆਂ ਗ੍ਰਾਮ ਸਭਾਂ ਦੇ ਮੈਬਰਾਂ ਵਿੱਚ ਵੰਡੀਆਂ । ਇਸ ਮੌਕੇ ਵੱਖ ਵੱਖ ਸਕੀਮਾਂ ਤਹਿਤ ਲਾਭਪਾਤਰੀਆਂ ਦੀ ਚੋਣ ਕੀਤੀ ਗਈ, ਜਿਹੜੇ ਪ੍ਰੀਵਾਰਾਂ ਦੇ ਆਟਾ ਦਾਲ ਦੇ ਕਾਰਡ ਕੱਟੇ ਗਏ ਸਨ ਉਨਾਂ ਯੋਗ ਲਾਭਪਾਤਰੀਆਂ ਦੇ ਦੁਬਾਰਾ ਕਾਰਡ ਬਨਾਉਣ ਲਈ ਮਤੇ ਪਾਸ ਕੀਤੇ ਗਏ।
ਆਮ ਇਜਲਾਸ ’ਚ ਪਾਣੀ ਦੀ ਸਾਂਭ ਸੰਭਾਲ ਲਈ ਬਨਾਏ ਰੇਨ ਵਾਟਰ ਰੀਚਾਰਜ ਪਿਟ ਅਤੇ ਕੂੜੇ ਕਰਕਟ ਦੀ ਸੰਭਾਲ ਲਈ ਚੁੱਕੇ ਕਦਮਾਂ ਬਾਰੇ ਚਾਨਣਾ ਪਾਇਆ । ਵਿਕਾਸ ਕਾਰਜਾਂ ਦੇ ਬਕਾਇਆ ਕੰਮਾਂ ਦੀ ਚੋਣ ਕੀਤੀ ਗਈ ,ਜਿੰਨਾ ਵਿੱਚ ਪਾਰਕ ਦੇ ਨਿਰਮਾਣ ‘ਚ ਵਾਧਾ , ਲਾਇਬਰੇਰੀ ਦਾ ਫਰਨੀਚਰ ਕਿਤਾਬਾਂ , ਛੱਪੜ ਦੇ ਪਾਣੀ ਦਾ ਨਿਕਾਸ ਤੇ ਨਵੀਨੀਕਰਨ, ਪਲਾਟੇਸਨ , ਸਕੂਲ ਦੇ ਕਮਰਿਆਂ ਦੀ ਉਸਾਰੀ, ਸੀਸੀਟੀਵੀ ਕੈਮਰੇ ਲਾਉਣਾ,ਗਲੀਆਂ ’ਚ ਇੰਟਰਲੌਕਿੰਗ ਟਾਇਲਾਂ, ਸ਼ੁੱਧ ਪਾਣੀ ਲਈ ਆਰਓ ਸਿਸਟਮ , ਫੁੱਟਬਾਲ ਦਾ ਆਧੁਨਿਕ ਗਰਾਊਂਡ ਬਨਾਉਣਾ, ਪੁਰਾਤਨ ਖੂਹ ਦਾ ਨਵੀਨੀਕਰਨ ਤੇ ਵੱਖ ਵੱਖ ਸਕੀਮਾਂ ਦਾ ਲਾਭ ਦਿਵਾਉਣ ਸਬੰਧੀ ਮਤੇ ਸਰਬਸੰਮਤੀ ਨਾਲ ਪਾਸ ਕੀਤੇ ਗਏ ।
ਮਗਨਰੇਗਾ ਮਜਦੂਰਾਂ ਨੂੰ ਚਾਲੂ ਵਰੇ ਦੋਰਾਨ 100 ਦਿਨ ਰੋਜ਼ਗਾਰ ਦੇਣਾ ਦਾ ਪਲਾਨ ਤਿਆਰ ਕੀਤਾ ਗਿਆ। ਬੱਚਿਆ ਦੀ ਖੁਰਾਕ ਅਤੇ ਗਰਭਵਤੀ ਅੋਰਤਾਂ ਦੇ ਟੀਕਾਕਰਨ ਯਕੀਨੀ ਬਨਾਇਆ ਜਾਵੇਗਾ। ਪਿੰਡ ਨੂੰ ਹਰਿਆ ਭਰਿਆ ਬਨਾਉਣ ਲਈ ਪੋਦੇ ਲਾਉਣ ਤੋ ਇਲਾਵਾ ਰਾਊਡਗਲਾਸ ਫਾਊਡੇਸਨ ਦੇ ਸਹਿਯੋਗ ਨਾਲ ਸਾਂਝੀ ਜਗਾ ਤੇ ਜੰਗਲ ਲਾਇਆ ਜਾਵੇਗਾ। ਆਮ ਇਜਲਾਸ ਦੌਰਾਨ ਪੰਚ ਛੋਟਾ ਸਿੰਘ , ਹਰਬੰਸ ਸਿੰਘ, ਰਣਜੀਤ ਕੌਰ , ਚਰਨਜੀਤ ਕੌਰ ਅਤੇ ਟਰਾਸਪੋਟਰ ਜਗਸੀਰ ਸਿੰਘ , ਮਾਸਟਰ ਗੁਰਤੇਜ ਸਿੰਘ , ਗ੍ਰਾਮ ਸੇਵਕ ਪਰਮਜੀਤ ਸਿੰਘ , ਬਸੰਤ ਸਿੰਘ , ਕਿਸਾਨ ਆਗੂ ਲਖਵੀਰ ਸਿੰਘ , ਹਰਬੰਸ ਸਿੰਘ , ਨਛੱਤਰ ਸਿੰਘ ਤੇ ਅਧਿਕਾਰੀ ਹਾਜਰ ਸਨ।