ਹਰੀਸ਼ ਕਾਲੜਾ
- ਖਿਡਾਰੀਆਂ ਨੂੰ ਸਰੀਰਿਕ ਅਤੇ ਮਾਨਸਿਕ ਤੌਰ ਤੇ ਤੰਦਰੁਸਤ ਰੱਖਣ ਲਈ ਕੀਤੇ ਉਪਰਾਲੇ
ਸ੍ਰੀ ਅਨੰਦਪੁਰ ਸਾਹਿਬ, 4 ਜੁਲਾਈ 2020 - ਪੰਜਾਬ ਸਰਕਾਰ ਵਲੋਂ ਕੋਵਿਡ-19 ਦੇ ਕਾਰਨ 20 ਮਾਰਚ 2020 ਤੋਂ ਹੀ ਸੂਬੇ ਦੇ ਖੇਡ ਸਟੇਡੀਅਮ ਖਿਡਾਰੀਆ ਤੇ ਆਮ ਲੋਕਾਂ ਦੀ ਸੁਰੱਖਿਆ ਲਈ ਬੰਦ ਕੀਤੇ ਹੋਏ ਹਨ। ਪ੍ਰੰਤੂ ਪੰਜਾਬ ਸਰਕਾਰ ਦੇ ਖੇਡ ਵਿਭਾਗ ਦੇ ਡਾਇਰੈਕਟਰ ਸਪੋਰਟਸ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਖਿਡਾਰੀਆਂ ਨੂੰ ਉਹਨਾਂ ਦੇ ਘਰਾਂ ਦੇ ਵਿਚ ਹੀ ਖੇਡ ਵਿਭਾਗ਼ ਪੰਜਾਬ ਦੇ ਕੋਚਿਜ ਜ਼ੂਮ ਐਪ, ਵੱਟਸ ਐਪ, ਤੇ ਹੋਰ ਆਨਲਾਈਨ ਸਾਧਨਾ ਦੇ ਨਾਲ ਸਿਖਲਾਈ ਦੇ ਰਹੇ ਹਨ ਤਾਂ ਜੋਂ ਖਿਡਾਰੀਆ ਦੇ ਖੇਡ ਦੇ ਪੱਧਰ ਨੂੰ ਕਾਇਮ ਰੱਖਿਆ ਜਾ ਸਕੇ। ਇਸ ਤਰ੍ਹਾਂ ਨਾਲ ਖਿਡਾਰੀਆ ਨੂੰ ਸਰੀਰਿਕ ਅਤੇ ਮਾਨਸਿਕ ਤੌਰ 'ਤੇ ਤੰਦਰੁਸਤ ਰੱਖਿਆ ਜਾ ਰਿਹਾ ਹੈ।
ਜਿਲ੍ਹਾ ਰੂਪਨਗਰ ਵਿੱਚ ਉਪ ਮੰਡਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਪੰਜਾਬ ਖੇਡ ਵਿਭਾਗ ਦੀ ਬਹੁਤ ਹੀ ਵਧੀਆ ਸਪੋਰਟਸ ਅਕੈਡਮੀ ਸ੍ਰੀ ਦਸ਼ਮੇਸ਼ ਮਾਰਸ਼ਲ ਆਰਟਸ ਐਂਡ ਸਪੋਰਟਸ ਅਕੈਡਮੀ ਚੱਲ ਰਹੀ ਹੈ। ਜਿਸ ਵਿੱਚ ਪੂਰੇ ਪੰਜਾਬ ਤੋਂ ਚੁਣੇ ਹੋਏ ਖਿਡਾਰੀਆ ਨੂੰ ਦਾਖਲ ਕੀਤਾ ਜਾਂਦਾ ਹੈ ਅਤੇ ਉਹਨਾਂ ਦਾ ਰਹਿਣਾ, ਖਾਣਾ ઠਤੇ ਪੜਾਈ ਖੇਡ ਵਿਭਾਗ ਪੰਜਾਬ ਵੱਲੋਂ ਕੀਤਾ ਜਾਂਦਾ ਹੈ। ਇਸ ਸਾਲ ਵੀ ਅਥੈਟਿਕਸ, ਫੁੱਟਬਾਲ, ਜੂਡੋ ਤੇ ਬਾਕਸਿੰਗ ਖੇਡਾ ਦੇ ਖਿਡਾਰੀ ਚੁਣੇ ਗਏ ਸਨ। ਪਰ ਕੋਵਿਡ-19 ਦੇ ਕਾਰਨ ਇਸ ਸਾਲ ਅਜੇ ਤੱਕ ਅਕੈਡਮੀ ਸੁਰੂ ਨਹੀਂ ਕੀਤੀ ਗਈ ਹੈ। ਅਕੈਡਮੀ ਦੇ ਫੁੱਟਬਾਲ ਕੋਚਿਜ਼ ਅਮਰਜੀਤ ਸਿੰਘ, ਜਸਵਿੰਦਰ ਸਿੰਘ, ਜਸਵੰਤ ਸਿੰਘ, ਅਥੈਟਿਕਸ ਦੇ ਹਰਵਿੰਦਰ ਸਿੰਘ, ਜੂਡੋ ਦੇ ਸੰਜੀਵ ਸ਼ਰਮਾ, ਬਾਕਸਿੰਗ ਦੇ ਗੁਰਜੀਤ ਕੌਰ ਵਲੋਂ ਖਿਡਾਰੀਆ ਨੂੰ ਆਨਲਾਈਨ ਸਿਖਲਾਈ ਦਿੱਤੀ ਜਾ ਰਹੀ ਹੈ ਤਾਂ ਜੋਂ ਖਿਡਾਰੀਆ ਨੂੰ ਸਰੀਰਕ ਤੇ ਮਾਨਸਿਕ ਤੌਰ ਤੇ ਤੰਦਰੁਸਤ ਅਤੇ ઠਉਹਨਾਂ ਨੂੰ ਅੱਗੇ ਆਉਣ ਵਾਲੇ ਟੂਰਨਾਮੈਂਟਾਂ ਲਈ ਤਿਆਰ ਰੱਖਿਆ ਜਾ ਸਕੇ।