ਫਿਰੋਜ਼ਪੁਰ, 4 ਜੁਲਾਈ 2020 - ਨਾਬਾਲਿਗ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਲਿਜਾਣ ਵਾਲਿਆਂ ਖਿਲਾਫ ਥਾਣਾ ਗੁਰੂਹਰਸਹਾਏ ਦੀ ਪੁਲਿਸ ਨੇ 363, 366-ਏ, 120-ਬੀ ਆਈਪੀਸੀ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਨਾਬਾਲਿਗ ਲੜਕੀ (17) ਦੇ ਪਿਤਾ ਨੇ ਇਲਜ਼ਾਮ ਲਗਾਇਆ ਹੈ ਕਿ ਉਸ ਦੀ ਨਾਬਾਲਿਗ ਲੜਕੀ ਨੂੰ ਦੋਸ਼ੀ ਰੋਹਿਤ ਪੁੱਤਰ ਸੋਨੂੰ ਬੀਤੀ 28 ਜੂਨ 2020 ਨੂੰ ਵਿਆਹ ਦਾ ਝਾਂਸਾ ਦੇ ਕੇ ਆਪਣੇ ਬਾਕੀ ਦੋਸ਼ੀਆਂ ਦੀ ਮੱਦਦ ਨਾਲ ਵਰਗਲਾ ਕੇ ਕਿਤੇ ਲੈ ਗਿਆ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਅਮਰੀਕ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ 'ਤੇ ਰੋਹਿਤ, ਨੀਸ਼ਾ ਪੁੱਤਰੀ ਸੋਨੂੰ, ਜਨਕੇ ਉਰਫ ਸੰਦੀਪ ਪਤਨੀ ਸੋਨੂੰ, ਬਲਵਿੰਦਰ ਕੌਰ ਪਤਨੀ ਓਮ ਪ੍ਰਕਾਸ਼ ਵਾਸੀਅਨ ਪਿੰਡ ਪੋਥੀਮਾਲਾ, ਜਸਵਿੰਦਰ ਪਾਲ, ਚਰਨੋ ਪਤਨੀ ਜਸਵਿੰਦਰ ਪਾਲ ਵਾਸੀ ਸੰਤਪੁਰਾ ਜ਼ੀਰਾ ਜ਼ਿਲ੍ਹਾ ਫਿਰੋਜ਼ਪੁਰ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।