ਮਨਿੰਦਰਜੀਤ ਸਿੱਧੂ
- ਵਿਧਾਇਕ ਬਲਦੇਵ ਸਿੰਘ ਦੀ ਅਗਵਾਈ ਹੇਠ ਹੋਈ ਮੀਟਿੰਗ
ਜੈਤੋ, 4 ਜੁਲਾਈ 2020 - ਅੱਜ ਜ਼ਿਲ੍ਹਾ ਫ਼ਰੀਦਕੋਟ ਦੇ ਐਸ. ਸੀ. ਵਿੰਗ ਦੀ ਮੀਟਿੰਗ ਮਾਸਟਰ ਬਲਦੇਵ ਸਿੰਘ ਵਿਧਾਇਕ ਜੈਤੋ ਦੀ ਪ੍ਰਧਾਨਗੀ ਹੇਠ ਹੋਈ।ਮੀਟਿੰਗ ਵਿੱਚ ਕੁਲਤਾਰ ਸਿੰਘ ਸੰਧਵਾਂ ਐਮ.ਐਲ.ਏ. ਕੋਟਕਪੂਰਾ, ਜਸਪਾਲ ਸਿੰਘ ਬਾਬਾ ਜਿਲ੍ਹਾ ਪ੍ਰਧਾਨ ਐਸ.ਸੀ. ਵਿੰਗ, ਨਰਿੰਦਰ ਕੁਮਾਰ ਰਾਠੌਰ ਜਨਰਲ ਸਕੱਤਰ ਪੰਜਾਬ ਐਸ.ਸੀ. ਵਿੰਗ, ਗੁਰਦਿੱਤ ਸਿੰਘ ਸੇਖੋਂ, ਅਮਨ ਵੜਿੰਗ, ਗੁਰਤੇਜ ਸਿੰਘ ਖੋਸਾ ਅਤੇ ਸੁਖਜੀਤ ਸਿੰਘ ਢਿੱਲਵਾਂ ਸੂਬਾ ਕਮੇਟੀ ਮੈਂਬਰ ਨੇ ਭਾਗ ਲਿਆ। ਇਸ ਮੀਟਿੰਗ ਦੌਰਾਨ ਜ਼ਿਲ੍ਹਾ ਫਰੀਦਕੋਟ ਨਾਲ ਸਬੰਧਤ ਐਸ.ਸੀ. ਵਿੰਗ ਦੇ ਅਹੁਦੇਦਾਰ ਨਿਯੁਕਤ ਕੀਤੇ ਗਏ। ਰਿਟਾਇਰਡ ਇੰਸਪੈਕਟਰ ਫੂਡ ਸਪਲਾਈ ਕਾਮਰੇਡ ਬਲਵਿੰਦਰ ਸਿੰਘ (ਜੈਤੋ), ਜਸਪਾਲ ਸਿੰਘ (ਵੀਰੇ ਵਾਲਾ), ਚਿਰੰਜੀ ਲਾਲ ਮੋਰੀਆ (ਕੋਟਕਪੂਰਾ) ਨੂੰ ਜ਼ਿਲ੍ਹਾ ਮੀਤ ਪ੍ਰਧਾਨ (ਐਸ. ਸੀ. ਵਿੰਗ) ਨਿਯੁਕਤ ਕੀਤਾ ਗਿਆ। ਹਰਜਿੰਦਰ ਸਿੰਘ, ਸੁਰਿੰਦਰ ਸਿੰਘ ਅਤੇ ਮੰਗਲ ਸਿੰਘ ਨੂੰ ਜਨਰਲ ਸਕੱਤਰ ਲਗਾਇਆ ਗਿਆ।ਜੁਆਇੰਟ ਸਕੱਤਰ ਦਾ ਕਾਰਜ ਭਾਰ ਬਸੰਤ ਸਿੰਘ, ਨਿਰਮਲ ਸਿੰਘ, ਗੋਰਾ ਸਿੰਘ , ਕਾਕਾ ਸਿੰਘ ਅਤੇ ਕੁਲਵੰਤ ਸਿੰਘ ਨੂੰ ਸੌਂਪਿਆ ਗਿਆ। ਨਵ-ਨਿਯੁਕਤ ਅਹੁਦੇਦਾਰਾਂ ਨੂੰ ਮਾਸਟਰ ਬਲਦੇਵ ਸਿੰਘ ਨੇ ਮੁਖਾਤਿਬ ਹੁੰਦਿਆਂ ਪਾਰਟੀ ਪ੍ਰਤੀ ਪੂਰਨ ਇਮਾਨਦਾਰੀ ਨਾਲ ਵੱਧ ਤੋਂ ਵੱਧ ਮਿਹਨਤ ਕਰਨ ਦੀ ਤਾਕੀਦ ਕੀਤੀ। ਉਨ੍ਹਾਂ ਨੇ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਲਈ ਮਿਸ਼ਨ 2022 ਸਬੰਧੀ ਨੁਕਤੇ ਵੀ ਸਾਂਝੇ ਕੀਤੇ। ਅਖੀਰ ਵਿੱਚ, ਪਹੁੰਚੇ ਹੋਏ ਸਾਰੇ ਹੀ ਪਤਵੰਤੇ ਸੱਜਣਾਂ ਦਾ ਗੁਰਦਿੱਤ ਸਿੰਘ ਸੇਖੋਂ ਦੁਆਰਾ ਧੰਨਵਾਦ ਕੀਤਾ ਗਿਆ।