ਦੀਪਕ ਜੈਨ
ਜਗਰਾਓਂ, 4 ਜੁਲਾਈ 2020 - ਅੱਜ ਸਫਾਈ ਕਰਮਚਾਰੀ ਯੂਨੀਅਨ ਪ੍ਰਧਾਨ ਅਰੁਣ ਗਿੱਲ ਦੀ ਅਗਵਾਈ ਹੇਠ ਆਪਣੀਆਂ ਭਖਦੀਆ ਮੰਗਾ ਨੂੰ ਲੈ ਕੇ ਨਗਰ ਕੌਂਸਲ ਦੇ ਗੇਟ ਅੱਗੇ ਕੇਂਦਰ ਸਰਕਾਰ ਖਿਲਾਫ ਰੋਸ ਮੁਜ਼ਾਹਰਾ ਕਰਦਿਆਂ ਨਾਅਰੇਬਾਜ਼ੀ ਕੀਤੀ ਬੁਲਾਰਿਆ ਨੇ ਸੰਬੋਧਨ ਕਰਦਿਆਂ ਕੇਂਦਰ ਸਰਕਾਰ ਦੀਆਂ ਮਜਦੂਰ ਮਾਰੂ ਨੀਤੀਆਂ ਦੀ ਨਿੰਦਾ ਕਰਦਿਆਂ ਕਿਹਾ ਕਿ ਤਾਲਾਬੰਦੀ ਦੀ ਆੜ ਵਿੱਚ ਕਈ ਦਲਿਤ ਤੇ ਮੁਲਾਜਮ ਮਜਦੂਰ ਮਾਰੁ ਕਾਨੂੰਨ ਸੋਧ ਦੇ ਨਾਮ ਤੇ ਬਣਾਏ ਜਾ ਰਹੇ ਹਨ ਅਤੇ ਜੇਕਰ ਇਹਨਾਂ ਕਾਨੂੰਨਾ ਨੂੰ ਪਾਸ ਕਰ ਦਿੱਤਾ ਗਿਆ ਤਾਂ ਮਜਦੂਰ ਤਬਾਹ ਹੋ ਜਾਵੇਗਾ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨਵੇਂ ਕਨੂੰਨ ਬਣਾ ਕੇ ਮਜਦੂਰ ਮੁਲਾਜਮ ਵਰਗ ਨੂੰ ਗੁਲਾਮੀ ਦੇ ਰਾਹ ਤੇ ਪਾ ਰਹੀ ਹੈ ਜਿਵੇਂ 311 ਮੁਲਾਜ਼ਮਾਂ ਦੀ ਛਾਂਟੀ ਕਰਨ ਅਤੇ 8 ਘੰਟੇ ਤੋਂ ਵਧਾਕੇ 12 ਘੰਟੇ ਡਿਉਟੀ ਸਮਾ ਕਰਨ ਦੇ ਅਜਿਹੇ ਫੈਸਲੇ ਹਰ ਰੋਜ ਕਿਰਤ ਕਾਨੂੰਨਾਂ ਵਿੱਚ ਸੋਧ ਦੇ ਨਾਮ ਤੇ ਕੀਤੇ ਜਾ ਰਹੇ ਹਨ ਬੁਲਾਰਿਆਂ ਨੇ ਚੇਤਾਵਨੀ ਭਰੇ ਲਹਿਜੇ ਵਿੱਚ ਕਿਹਾ ਕਿ ਜੇਕਰ ਸਰਕਾਰਾਂ ਨੂੰ ਮਜਦੂਰ ਮਾਰੂ ਕਾਨੂਨਾ ਨੂੰ ਵਾਪਸ ਨਾ ਲਿਆ ਤਾਂ ਕੰਮ ਛੋੜ ਹੜਤਾਲ 'ਤੇ ਜਾਣ ਤੋਂ ਗੁਰੇਜ਼ ਨਹੀਂ ਕੀਤਾ ਜਾਵੇਗਾ ਇਸ ਮੌਕੇ ਨਗਰ ਕੌਂਸਲ ਜਗਰਾਓਂ ਦੇ ਸਫਾਈ ਯੂਨੀਅਨ ਦੇ ਚੇਅਰਮੈਨ ਸ੍ਰੀ ਸੁਤੰਤਰ ਗਿੱਲ,ਰਾਜ ਕੁਮਾਰ, ਸੈਕਟਰੀ ਰਜਿੰਦਰ ਕੁਮਾਰ ਬਲਵੀਰ ਗਿੱਲ, ਅਨੂਪ ਕੁਮਾਰ, ਪ੍ਰਿਥੀਪਾਲ, ਪ੍ਰਦੀਪ ਕੁਮਾਰ ਅਤੇ ਸਮੂਹ ਸਫਾਈ ਸੈਨਿਕ ਹਾਜਰ ਸਨ।