← ਪਿਛੇ ਪਰਤੋ
ਜੀ ਐਸ ਪੰਨੂ
ਪਟਿਆਲਾ, 4 ਜੁਲਾਈ 2020 - ਐਸ ਆਈ ਸੁਖਵਿੰਦਰ ਸਿੰਘ ਗਿੱਲ ਨੇ ਥਾਣਾ ਸਿਵਲ ਲਾਇਨ ਦੇ ਐਸ.ਐਚ.ਓ. ਵਜੋਂ ਆਪਣਾ ਚਾਰਜ ਸੰਭਾਲ ਲਿਆ ਹੈ। ਐਸ.ਆਈ. ਸੁਖਵਿੰਦਰ ਸਿੰਘ ਗਿੱਲ ਇਸ ਤੋਂ ਪਹਿਲਾਂ ਐਸ.ਐਸ.ਪੀ. ਮਨਦੀਪ ਸਿੰਘ ਸਿੱਧੂ ਨਾਲ ਮੁੱਖ ਰੀਡਰ ਵਜੋਂ ਪਿਛਲੇ ਦੋ ਸਾਲਾਂ ਤੋਂ ਤਾਇਨਾਤ ਸਨ। ਐਸ.ਐਸ.ਪੀ. ਸਿੱਧੂ ਨੇ ਸੁਖਵਿੰਦਰ ਸਿੰਘ ਗਿੱਲ ਦੀ ਬਿਹਤਰ ਕਾਰਗੁਜ਼ਾਰੀ ਨੂੰ ਮੁੱਖ ਰੱਖਦਿਆਂ ਥਾਣਾ ਸਿਵਲ ਲਾਇਨ ਦਾ ਮੁੱਖ ਅਫ਼ਸਰ ਤਾਇਨਾਤ ਕੀਤਾ ਹੈ। ਗਿੱਲ ਇਸ ਤੋਂ ਪਹਿਲਾਂ ਬਤੌਰ ਵਧੀਕ ਮੁੱਖ ਅਫ਼ਸਰ ਥਾਣਾ ਭਵਾਨੀਗੜ੍ਹ ਵਿਖੇ ਵੀ ਸੇਵਾ ਨਿਭਾ ਚੁੱਕੇ ਹਨ। ਗਿੱਲ ਚੰਗੇ ਸੁਭਾਅ ਦੇ ਨੇਕ ਇਨਸਾਨ ਹਨ । ਅਹੁਦਿਆਂ ਦੀ ਜ਼ੁਮੇਵਾਰੀ ਨੂੰ ਬਾਖੂਬੀ ਨਿਭਾ ਸਕਦੇ ਹਨ। ਐੱਸ ਐੱਸ ਪੀ ਦੀ ਰੀਡਰਸਿ਼ਪ ਇਮਾਨਦਾਰੀ ਤੇ ਸੁਚੱਜਤਾ ਨਾਲ ਨਿਭਾਈ ਹੈ।
Total Responses : 872