ਜੀ ਐਸ ਪੰਨੂ
ਪਟਿਆਲਾ, 4 ਜੁਲਾਈ 2020 - ਜ਼ਿਲ੍ਹੇ ਵਿੱਚ ਛੇ ਕੋਵਿਡ ਪਾਜ਼ੀਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ। ਕੋਵਿਡ ਸੈਂਪਲਾਂ ਦੀਆਂ ਬੀਤੀ ਦੇਰ ਰਾਤ ਅਤੇ ਹੁਣ ਤੱਕ ਪ੍ਰਾਪਤ ਹੋਈਆਂ 517 ਰਿਪੋਰਟਾਂ ਵਿਚੋ 511 ਕੋਵਿਡ ਨੈਗੇਟਿਵ ਅਤੇ 6 ਕੋਵਿਡ ਪਾਜ਼ੀਟਿਵ ਪਾਏ ਗਏ ਹਨ। ਜਿਹਨਾਂ ਵਿਚੋਂ ਇੱਕ ਪਾਜ਼ੀਟਿਵ ਕੇਸ ਦੀ ਮੌਤ ਹੋ ਗਈ ਹੈ।
ਉਹਨਾਂ ਦੱਸਿਆਂ ਕਿ ਇਹਨਾਂ ਵਿਚੋਂ 05 ਪਟਿਆਲਾ ਸ਼ਹਿਰ ਅਤੇ ਇੱਕ ਨਾਭਾ ਨਾਲ ਸਬੰਧਤ ਹਨ ਇਨ੍ਹਾਂ ਵਿਚੋਂ 2 ਬਾਹਰੀ ਰਾਜ ਤੋਂ ਆਉਣ, ਤਿੰਨ ਫਲੂ ਟਾਈਪ ਲੱਛਣਾ ਅਤੇ ਇੱਕ ਰਾਜਿੰਦਰਾ ਹਸਪਤਾਲ ਵਿਚ ਦਾਖਲ ਮਰੀਜ਼ ਹੈ। ਪਟਿਆਲਾ ਦੇ ਤੋਪਖਾਨਾ ਮੋੋੜ ਏਰੀਏ ਵਿਚ ਰਹਿਣ ਵਾਲਾ 67 ਸਾਲ ਬਜ਼ੁਰਗ ਜੋ ਕਿ ਬੁਖਾਰ ਛਾਤੀ ਵਿਚ ਦਰਦ ਅਤੇ ਪੇਟ ਦੀ ਤਕਲੀਫ ਕਾਰਣ ਬੀਤੇ ਦਿਨ ਰਾਜਿੰਦਰਾ ਹਸਪਤਾਲ ਵਿਚ ਦਾਖਲ ਹੋਇਆ ਸੀ, ਦੀ ਬੀਤੀ ਰਾਤ ਇਲਾਜ ਦੌਰਾਨ ਮੌਤ ਹੋ ਗਈ ਸੀ,ਜਿਸ ਦੀ ਕੋਵਿਡ ਰਿਪੋਰਟ ਪਾਜ਼ੀਟਿਵ ਪਾਈ ਗਈ ਹੈ।
ਪਟਿਆਲਾ ਦੇ ਨਾਭਾ ਗੇਟ ਏਰੀਏ ਵਿਚ ਰਹਿਣ ਵਾਲੀਆ ਮਾਂਵਾ ਧੀਆਂ ਉਮਰ 34 ਸਾਲ ਅਤੇ 18 ਸਾਲ ਜੋ ਕਿ ਮਲੇਰਕੋਟਲਾ ਜਾ ਕੇ ਆਈਆਂ ਸਨ, ਨੂੰ ਫਲੂ ਟਾਈਪ ਲੱਛਣ ਹੋਣ ਤੇਂ ਰਾਜਿੰਦਰਾ ਹਸਪਤਾਲ ਵਿਚ ਦਾਖਲ ਹੋਈਆਂ ਸਨ, ਦੋਨਾਂ ਦੀ ਹੀ ਕੋਵਿਡ ਜਾਂਚ ਪਾਜ਼ੀਟਿਵ ਪਾਈ ਗਈ ਹੈ।ਅਰਬਨ ਅਸਟੇਟ ਫੇਜ 2 ਦਾ ਰਹਿਣ ਵਾਲਾ 33 ਸਾਲਾ ਨੌਜਵਾਨ ਰਾਜਸਥਾਨ ਅਤੇ ਆਨੰਦ ਨਗਰ ਏ ਐਕਸਟੈਂਸ਼ਨ ਦੀ ਰਹਿਣ ਵਾਲੀ 25 ਸਾਲਾਂ ਔਰਤ ਦਿੱਲੀ ਤੋਂ ਵਾਪਸ ਆਉਣ ਕਾਰਣ ਲਏ ਕੋਵਿਡ ਸੈਂਪਲ ਪਾਜ਼ੀਟਿਵ ਪਾਏ ਗਏ ਹਨ।
ਇਸੇ ਤਰ੍ਹਾਂ ਨਾਭਾ ਦੇ ਮਲੇਰੀਅਨ ਸਟਰੀਟ ਨੇੜੇ ਪੰਚਮੁੱਖੀ ਮੰਦਰ ਏਰੀਏ ਵਿਚ ਰਹਿਣ ਵਾਲਾ 45 ਸਾਲਾ ਵਿਅਕਤੀ ਵੀ ਫਲੂ ਲੱਛਣ ਹੋਣ ਤੇਂ ਕੋਵਿਡ ਪਾਜ਼ੀਟਿਵ ਪਾਇਆ ਗਿਆ ਹੈ। ਇਹਨਾਂ ਵਿਅਕਤੀਆਂ ਨੂੰ ਨਵੀਆਂ ਗਾਈਡਲਾਈਨ ਅਨੁਸਾਰ ਕੋਵਿਡ ਕੇਅਰ ਸੈਂਟਰ/ ਹੋਮ ਆਈਸੋਲੇਸ਼ਨ/ ਹਸਪਤਾਲਾ ਦੀ ਆਈਸੋਲੇਸ਼ਨ ਫੈਸੀਲਿਟੀ ਵਿਚ ਸ਼ਿਫਟ ਕਰਵਾਇਆ ਗਿਆ ਹੈ ਅਤੇ ਇਹਨਾਂ ਦੀ ਕੰਟੈਕਟ ਟਰੇਸਿੰਗ ਕਰਕੇ ਸੈਂਪਲ ਲਏ ਜਾਣਗੇ। ਪਟਿਆਲਾ ਦੇ ਇੱਕ ਮਰੀਜ ਕੋਵਿਡ ਤੋਂ ਠੀਕ ਹੋਣ ਤੇਂ ਕੋਵਿਡ ਕੇਅਰ ਸੈਂਟਰ ਤੋਂ ਅਤੇ ਛੇ ਮਰੀਜਾਂ ਨੁੰ ਰਾਜਿੰਦਰਾ ਹਸਪਤਾਲ ਤੋਂ ਛੁੱਟੀ ਦੇ ਕੇ ਘਰ ਭੇਜ ਦਿੱਤਾ ਗਿਆ ਹੈ।
ਜ਼ਿਲ੍ਹੇ ਵਿਚ ਵੱਖ ਵੱਖ ਥਾਂਵਾ ਤੋਂ ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਕੁੱਲ 599 ਦੇ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ। ਜਿਹਨਾਂ ਦੀ ਰਿਪੋਰਟ ਕੱਲ੍ਹ ਨੂੰ ਆਵੇਗੀ।
ਜ਼ਿਲ੍ਹੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਮਲਹੋਤਰਾ ਨੇ ਕਿਹਾ ਕਿ ਹੁਣ ਤੱਕ ਜ਼ਿਲ੍ਹੇ ਵਿਚ ਕੋਵਿਡ ਜਾਂਚ ਸਬੰਧੀ 24789 ਸੈਂਪਲ ਲਏ ਜਾ ਚੁੱਕੇ ਹਨ। ਜਿਹਨਾਂ ਵਿਚੋ ਜ਼ਿਲ੍ਹੇ ਪਟਿਆਲਾ ਦੇ 356 ਕੋਵਿਡ ਪਾਜ਼ੀਟਿਵ, 23122 ਨੈਗਟਿਵ ਅਤੇ 1267 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਪਾਜ਼ੀਟਿਵ ਕੇਸਾਂ ਵਿੱਚੋਂ 10 ਪਾਜ਼ੀਟਿਵ ਕੇਸ ਦੀ ਮੌਤ ਹੋ ਚੁੱਕੀ ਹੈ 185 ਕੇਸ ਠੀਕ ਹੋ ਚੁੱਕੇ ਹਨ ਅਤੇ ਜ਼ਿਲ੍ਹੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 161 ਹੈ।