ਫਿਰੋਜ਼ਪੁਰ, 5 ਜੁਲਾਈ 2020 : ਵਧੀਕ ਡਾਇਰੈਕਟਰ ਜਨਰਲ ਆਫ ਪੁਲਿਸ ਜੇਲ੍ਹਾਂ ਪੰਜਾਬ ਚੰਡੀਗੜ੍ਹ ਵੱਲੋਂ ਅਰਵਿੰਦਰਪਾਲ ਸਿੰਘ ਭੱਟੀ ਸੁਪਰਡੈਂਟ, ਕੇਂਦਰੀ ਜੇਲ੍ਹ ਫਿਰੋਜ਼ਪੁਰ ਨੂੰ ਉਨ੍ਹਾਂ ਦੀਆਂ ਵਧੀਆ ਕਾਰਗੁਜ਼ਾਰੀ ਦੇ ਚੱਲਦਿਆਂ ਡੀਜੀਪੀ ਡਿਸਕ ਨਾਲ ਸਨਮਾਨਿਤ ਕੀਤਾ ਗਿਆ ਹੈ। ਜੇਲ੍ਹ ਵਿਭਾਗ, ਪੁਲਿਸ ਮਹਿਕਮੇ ਵਿਚ ਇਹ ਡਿਸਕ ਕਰਮਚਾਰੀਆਂ, ਅਧਿਕਾਰੀਆਂ ਨੂੰ ਕਿਸੇ ਵਿਸ਼ੇਸ਼ ਉਪਰਾਲੇ ਜਾਂ ਫਿਰ ਸ਼ਲਾਘਾਯੋਗ ਕੰਮਾਂ ਲਈ ਮਿਲਦੀ ਹੈ।
ਵਰਨਣਯੋਗ ਹੈ ਕਿ ਪਿਛਲੇ ਕਾਫੀ ਸਮੇਂ ਤੋਂ ਅਰਵਿੰਦਰਪਾਲ ਸਿੰਘ ਭੱਟੀ ਵੱਲੋਂ ਜੇਲ੍ਹ ਵਿਚ ਚਲਾਈ ਜਾ ਰਹੀ ਨਸ਼ਾ ਵਿਰੋਧੀ ਮੁਹਿੰਮ ਅਤੇ ਸ਼ਰਾਰਤੀ ਅਨਸਰਾਂ ਵੱਲੋਂ ਨਵੇਂ ਨਵੇਂ ਤਰੀਕਿਆਂ ਨਾਲ ਜੇਲ੍ਹ ਅੰਦਰ ਲਿਆਂਦੇ ਜਾਣ ਵਾਲੇ ਮੋਬਾਇਲ ਫੋਨਾਂ ਦੀ ਬਰਾਮਦਗੀ ਕਰਨ ਕਰਕੇ ਅਤੇ ਇਸ ਤੋਂ ਇਲਾਵਾ ਕੋਵਿਡ 19 ਵਰਗੀ ਮਹਾਂਮਾਰੀ ਵਿਚ ਜੇਲ੍ਹ ਵਿਚ ਬੰਦ ਬੰਦੀਆਂ ਦੇ ਭਲਾਈ ਲਈ ਕੀਤੇ ਜਾ ਰਹੇ ਅਣਥੱਕ ਉਪਰਾਲਿਆਂ ਕਰਕੇ ਇਹ ਡਿਸਕ ਪ੍ਰਾਪਤ ਹੋਈ ਹੈ।
ਅਰਵਿੰਦਰਪਾਲ ਸਿੰਘ ਵੱਲੋਂ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਵਧੀਕ ਡਾਇਰੈਕਟਰ ਜਨਰਲ ਆਫ ਪੁਲਿਸ ਜੇਲ੍ਹਾਂ ਪੰਜਾਬ ਚੰਡੀਗੜ੍ਹ ਅਤੇ ਜੇਲ੍ਹ ਵਿਭਾਗ ਦਾ ਇਸ ਸਨਮਾਨ ਲਈ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਯਕੀਨ ਦੁਆਇਆ ਕਿ ਅੱਗੇ ਤੋਂ ਵੀ ਇਸ ਪ੍ਰਕਾਰ ਬੰਦੀਆਂ ਦੀ ਭਲਾਈ ਲਈ ਹਰ ਸੰਭਵ ਯਤਨ ਜਾਰੀ ਰਹਿਣਗੇ ਅਤੇ ਜੇਲ੍ਹ ਮਹਿਕਮੇ ਦੀ ਖਰਾਬ ਹੋਈ ਸ਼ਵੀ ਨੂੰ ਸੁਧਾਰਨ ਦਾ ਹਰ ਸੰਭਵ ਯਤਨ ਕੀਤਾ ਜਾਵੇਗਾ।