← ਪਿਛੇ ਪਰਤੋ
ਫਿਰੋਜ਼ਪੁਰ, 5 ਜੁਲਾਈ 2020 - ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਿਸ ਨੇ ਟੀਵੀ 'ਤੇ ਨੱਚ ਰਹੇ ਬੰਦੀਆਂ ਦੀ ਵੀਡੀਓ ਬਣਾਉਣ ਤੇ ਇਕ ਹਵਾਲਾਤੀ ਖਿਲਾਫ 52-ਏ ਪਰੀਸੰਨਜ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਏਐੱਸਆਈ ਸ਼ਰਮਾ ਸਿੰਘ ਨੇ ਦੱਸਿਆ ਕਿ ਮਨਜੀਤ ਸਿੰਘ ਸਹਾਇਕ ਸੁਪਰਡੈਂਟ ਕੇਂਦਰੀ ਜੇਲ੍ਹ ਫਿਰੋਜ਼ਪੁਰ ਵੱਲੋਂ ਇਕ ਪੱਤਰ ਨੰਬਰ 1981 ਮਿਤੀ 4 ਜੁਲਾਈ 2020 ਰਾਹੀਂ ਦੱਸਿਆ ਕਿ ਉਨ੍ਹਾਂ ਨੂੰ ਪਤਾ ਲੱਗਾ ਕਿ ਆਜ ਤੱਕ ਚੈਨਲ 'ਤੇ ਇੱਕ ਵੀਡੀਓ ਵਾਇਰਲ ਹੋਈ ਹੈ, ਜਿਸ ਵਿਚ ਕੁੱਝ ਬੰਦੀ ਗਾਣੇ ਉਪਰ ਨੱਚ ਰਹੇ ਹਨ, ਜਦ ਬੈਰਕ ਦੀ ਘੋਖ ਕੀਤੀ ਗਈ ਤਾਂ ਪਤਾ ਲੱਗਾ ਕਿ ਇਹ ਵਾਰਡ ਨੰਬਰ 1 ਦੀ ਬੈਰਕ ਸੀ। ਮਨਜੀਤ ਸਿੰਘ ਸਹਾਇਕ ਸੁਪਰਡੈਂਟ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਬੰਦੀਆਂ ਨੇ ਮੰਨਿਆ ਹੈ ਕਿ ਉਹ ਟੀਵੀ ਉਪਰ ਚੱਲ ਰਹੇ ਗਾਣੇ ਤੇ ਨੱਚ ਰਹੇ ਸੀ ਤਾਂ ਉਨ੍ਹਾਂ ਦੀ ਵੀਡਿਓ ਦੋਸ਼ੀ ਲੋਕੇਸ਼ ਕੁਮਾਰ ਗੋਦਾਰਾ ਪੁੱਤਰ ਓਮ ਪ੍ਰਕਾਸ਼ ਵਾਸੀ ਹਰੀਪੁਰਾ ਥਾਣਾ ਖੂਹੀਆ ਸਰਵਰ ਜ਼ਿਲ੍ਹਾ ਫਾਜ਼ਿਲਕਾ ਹਾਲ ਕੇਂਦਰੀ ਜੇਲ੍ਹ ਫਿਰੋਜ਼ਪੁਰ ਨੇ ਧੋਖੇ ਨਾਲ ਬਣਾ ਲਈ ਜਿਸ ਬਾਰੇ ਉਨ੍ਹਾਂ ਨੂੰ ਪਤਾ ਨਹੀਂ ਲੱਗਿਆ।
Total Responses : 863