← ਪਿਛੇ ਪਰਤੋ
ਦੀਪਕ ਜੈਨ
ਜਗਰਾਓਂ, 5 ਜੁਲਾਈ 2020 - ਥਾਣਾ ਸਦਰ ਚ ਪੈਂਦੀ ਚੌਕੀ ਗਾਲਿਬ ਕਲਾਂ ਦੇ ਇੰਚਾਰਜ ਪਰਮਜੀਤ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਮੁਦਈ ਇੰਦਰਜੀਤ ਸਿੰਘ ਪੁੱਤਰ ਕੁੰਦਨ ਸਿੰਘ ਵਾਸੀ ਗਾਲਿਬ ਕਲਾਂ ਨੇ ਪੁਲਿਸ ਪਾਸ ਬਿਆਨ ਦਰਜ ਕਰਵਾਇਆ ਕੀ ਮੇਰੀ ਮਾਤਾ ਜਨਕ ਰਾਣੀ ਤੇ ਮੇਰਾ ਪੁੱਤਰ ਨਵਨੀਤ ਕੁਮਾਰ ਤੇ ਮੇਰਾ ਗੁਆਂਢੀ ਇਕੱਠੇ ਸਾਡੇ ਖੇਤ ਨੂੰ ਵਾਹੁਣ ਗਏ। ਜਦੋਂ ਅਸੀਂ ਖੇਤ ਵਿੱਚ ਵੜਨ ਲੱਗੇ ਤਾਂ ਮੇਰਾ ਵੱਡਾ ਭਰਾ ਚਰਨਜੀਤ ਕੁਮਾਰ ਲਲਕਾਰੇ ਮਾਰਦਾ ਹੋਇਆ ਆਇਆ ਤੇ ਮੇਰੀ ਮਾਤਾ ਨੇ ਮੇਰੇ ਲੜਕੇ ਨੂੰ ਖੇਤ ਵਿੱਚ ਵੜਨ ਤੋਂ ਰੋਕ ਦਿੱਤਾ। ਜਦੋਂ ਮੇਰਾ ਲੜਕਾ ਖੇਤ ਵਿੱਚ ਜਾਣ ਲੱਗਾ ਤਾਂ ਮੇਰੇ ਭਰਾ ਚਰਨਜੀਤ ਕੁਮਾਰ ਨੇ ਆਪਣੇ ਹੱਥ ਵਿੱਚ ਫੜੀ ਕਹੀ ਮੇਰੇ ਲੜਕੇ ਦੇ ਸਿਰ ਵਿਚ ਮਾਰੀ ਤੇ ਮੇਰਾ ਲੜਕਾ ਥੱਲੇ ਡਿੱਗ ਪਿਆ ਤੇ ਡਿੱਗੇ ਦੇ ਵੀ ਕਈ ਵਾਰ ਕੀਤੇ। ਰੌਲਾ ਪਾਉਣ ਦੇ ਚਰਨਜੀਤ ਕੁਮਾਰ ਮੌਕੇ ਤੋਂ ਫਰਾਰ ਹੋ ਗਿਆ। ਪੁਲਸ ਨੇ ਮੁਦਈ ਦੇ ਬਿਆਨਾਂ ਦੇ ਆਧਾਰ ਤੇ ਦੋਸ਼ੀ ਚਰਨਜੀਤ ਕੁਮਾਰ ਖ਼ਿਲਾਫ਼ ਆਈਪੀਸੀ ਦੀ ਧਾਰਾ 323 -341-325-506 ਤਹਿਤ ਮਾਮਲਾ ਦਰਜ ਕਰ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
Total Responses : 267