← ਪਿਛੇ ਪਰਤੋ
ਫਿਰੋਜ਼ਪੁਰ, 5 ਜੁਲਾਈ 2020 - ਤਲਵੰਡੀ ਭਾਈ ਦੇ ਅਧੀਨ ਆਉਂਦੇ ਪਿੰਡ ਹਰਾਜ ਵਿਖੇ ਪਿਸਤੌਲ ਦੀ ਨੋਕ ਤੇ ਇਕ ਵਿਅਕਤੀ ਕੋਲੋਂ 4 ਅਣਪਛਾਤਿਆਂ ਵੱਲੋਂ ਕਾਰ ਖੋਹਣ ਦੀ ਖਬਰ ਮਿਲੀ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਕਰਮਜੀਤ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਵਾਰਡ ਨੰਬਰ 2 ਤਲਵੰਡੀ ਭਾਈ ਨੇ ਦੋਸ਼ ਲਗਾਇਆ ਹੈ ਕਿ ਬੀਤੀ 4 ਜੁਲਾਈ 2020 ਦੀ ਸ਼ਾਮ ਨੂੰ ਉਹ ਆਪਣੀ ਕਾਰ ਵਰਨਾ ਨੰਬਰ ਪੀਬੀ 05 ਟੀ 0048 'ਤੇ ਸਵਾਰ ਹੋ ਕੇ ਜਾ ਰਿਹਾ ਸੀ ਤੇ ਜਦ ਉਹ ਖੋਸਾ ਦਲ ਸਿੰਘ ਵਾਲਾ ਤੋਂ ਪਿੰਡ ਹਰਾਜ ਨੂੰ ਜਾਂਦੀ ਲਿੰਕ ਰੋਡ ਤੋਂ ਮੁੜਿਆ ਤਾਂ ਪਿੱਛੋਂ ਇਕ ਕਾਰ ਹਾਂਡਾ ਈਮੇਜ ਆਈ ਜਿਸ ਵਿਚ 4 ਅਣਪਛਾਤੇ ਵਿਅਕਤੀ ਸਵਾਰ ਸਨ ਜਿਨ੍ਹਾਂ ਨੇ ਪਿਸਤੌਲ ਦੀ ਨੋਕ ਤੇ ਉਸ ਕੋਲੋਂ ਕਾਰ ਖੋਹ ਲਈ ਤੇ ਮੌਕੇ ਤੋਂ ਫਰਾਰ ਹੋ ਗਏ। ਇਸ ਮਾਮਲੇ ਦੀ ਜਾਂਚ ਕਰ ਰਹੇ ਥਾਣਾ ਤਲਵੰਡੀ ਭਾਈ ਪੁਲਿਸ ਦੇ ਏਐੱਸਆਈ ਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ 'ਤੇ 4 ਅਣਪਛਾਤਿਆਂ ਖਿਲਾਫ 379-ਬੀ 336 ਆਈਪੀਸੀ ਅਤੇ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।
Total Responses : 188