ਫਿਰੋਜ਼ਪੁਰ 5 ਜੁਲਾਈ 2020 : ਕਿਸੇ ਹੋਰ ਦਾ ਬੈਂਕ ਵਿਚ ਚੈੱਕ ਲਗਾ ਕੇ ਤਿੰਨ ਵਿਅਕਤੀਆਂ ਨਾਲ ਲੱਖਾਂ ਦੀ ਠੱਗੀ ਮਾਰਨ ਦੇ ਦੋਸ਼ ਵਿਚ ਥਾਣਾ ਗੁਰੂਹਰਸਹਾਏ ਦੀ ਪੁਲਿਸ ਨੇ ਤਿੰਨ ਵਿਅਕਤੀਆਂ ਖਿਲਾਫ 420, 120-ਬੀ ਆਈਪੀਸੀ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਰਾਜੀਵ ਕੁਮਾਰ ਪੁੱਤਰ ਮੋਹਨ ਲਾਲ ਵਾਸੀ ਗਲੀ ਸ਼ਨੀ ਮੰਦਿਰ ਵਾਲੀ ਗੁਰੂਹਰਸਹਾਏ ਨੇ ਦੋਸ਼ ਲਗਾਇਆ ਹੈ ਕਿ ਉਹ ਤੇ ਰਜਿੰਦਰ ਭਠੇਜਾ ਅਤੇ ਦਵਿੰਦਰ ਪਾਲ ਸਿੰਘ ਜੰਗ ਨੇ ਉਸ ਦੀ ਫਰਮ ਮੈਸ. ਰਾਜੀਵ ਕੁਮਾਰ ਦੇ ਨਾਮ ਤੇ ਲੇਬਰ ਐਂਡ ਕਾਰਟੇਜ ਦਾ ਟੈਂਡਰ ਸਾਲ 2019-20 ਮੰਡੀ ਗੁਰੂਹਰਸਹਾਹੇ ਦਾ ਲਿਆ ਹੈ।
ਰਾਜੀਵ ਕੁਮਾਰ ਨੇ ਦੱਸਿਆ ਕਿ ਉਸ ਟੈਂਡਰ ਵਿਚ ਉਸ ਨੇ ਪੰਜਾਬ ਸਟੇਟ ਵੇਅਰ ਹਾਊਸ ਕਾਰਪੋਰੇਸ਼ਨ ਦਾ ਲੇਬਰ ਦਾ ਕੰਮ ਕੀਤਾ ਤੇ ਜਦ ਉਹ ਵੇਅਰ ਹਾਊਸ ਦਫਤਰ ਆਪਣੇ ਪੈਸੇ ਲੈਣ ਪਹੁੰਚੇ ਤਾਂ ਪਤਾ ਲੱਗਾ ਕਿ ਉਨ੍ਹਾਂ ਦੀ ਪੇਮੈਂਟ 3 ਲੱਖ 46 ਹਜ਼ਾਰ 153 ਰੁਪਏ ਦਾ ਚੈੱਕ ਮਿਤੀ 31 ਮਈ 2020 ਨੂੰ ਵੇਅਰ ਹਾਊਸ ਦੇ ਅਕਾਊਂਟ ਜੈਨ ਦੀ ਮਿਲੀਭੁਗਤ ਨਾਲ ਚੰਦਨ ਗਰੋਵਰ ਦਾ ਲੜਕਾ ਲੈ ਗਿਆ ਹੈ ਤੇ ਉਸ ਨੇ ਇਹ ਚੈੱਕ ਪੰਜਾਬ ਨੈਸ਼ਨਲ ਬੈਂਕ ਦੇ ਕਿਸੇ ਰਾਜੀਵ ਕੁਮਾਰ ਪੁੱਤਰ ਰੋਸ਼ਨ ਲਾਲ ਦੇ ਨਾਮ 'ਤੇ ਕੈਸ਼ ਕਰਵਾਇਆ ਹੈ।
ਇਸ ਤਰ੍ਹਾਂ ਦੋਸ਼ੀਆਂ ਨੇ ਉਨ੍ਹਾਂ ਨਾਲ ਠੱਗੀ ਮਾਰੀ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਦਰਸ਼ਨ ਲਾਲ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਰਾਜੀਵ ਕੁਮਾਰ ਦੇ ਬਿਆਨਾਂ ਤੇ ਪੁਲਿਸ ਨੇ ਅਖਿਲਸ਼ ਕੁਮਾਰ ਪੁੱਤਰ ਇੰਦਰ ਸੈਨ ਜੈਨ ਵਾਸੀ ਵਿਸ਼ਾਲੀ ਨਗਰ, ਮਕਾਨ ਨੰਬਰ 463 ਨੇਵੀ ਸਾਗਰ ਕਲੋਨੀ ਜੈਪੁਰ (ਰਾਜਸਥਾਨ), ਚੰਦਨ ਗਰੋਵਰ ਉਰਫ ਵਿੱਕੀ ਪੁੱਤਰ ਹਰਮਿੱਤਰ ਗਰੋਵਰ ਵਾਸੀ ਕੀਰਤੀ ਨਗਰ ਫਿਰੋਜ਼ਪੁਰ ਸ਼ਹਿਰ ਅਤੇ ਰਾਜੀਵ ਕੁਮਾਰ ਪੁੱਤਰ ਰੋਸ਼ਨ ਲਾਲ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।