← ਪਿਛੇ ਪਰਤੋ
ਦੀਪਕ ਜੈਨ
ਜਗਰਾਓਂ, 5 ਜੁਲਾਈ 2020 - ਕਿਸਾਨ ਜਿਸ ਨੂੰ ਕਿ ਅੰਨਦਾਤਾ ਕਿਹਾ ਜਾਂਦਾ ਹੈ ਅਤੇ ਖੇਤੀ ਕਰਕੇ ਉਹ ਆਪਣਾ ਅਤੇ ਪੂਰੀ ਦੁਨੀਆਂ ਦਾ ਢਿੱਡ ਭਰਦਾ ਹੈ ਪਰ ਮਿਹਨਤ ਕਰਦੇ ਕਰਦੇ ਇਸ ਅੰਨਦਾਤਾ ਨਾਲ ਵੀ ਅਣਹੋਣੀ ਘਟਨਾ ਵਾਪਰ ਜਾਂਦੀ ਹੈ। ਜਿਸਦੀ ਮਿਸਾਲ ਖੇਤਾਂ ਵਿੱਚ ਕੰਮ ਕਰਦੇ ਸਮੇਂ ਪਿੰਡ ਮੰਡ ਤਿਹਾੜਾ ਦੇ ਨੌਜਵਾਨ ਦੀ ਕਰੰਟ ਲੱਗਣ ਨਾਲ ਮੌਤ ਹੋ ਜਾਣਾ ਹੈ। ਜਾਣਕਾਰੀ ਅਨੁਸਾਰ ਨੌਜਵਾਨ ਜਸਪਾਲ ਸਿੰਘ ਮਿੰਟਾ ਜੋ ਕਿ ਖੇਤਾਂ ਵਿਚ ਕੰਮ ਕਰ ਰਿਹਾ ਸੀ ਤਾਂ ਅਚਾਨਕ ਟਰਾਂਸਫ਼ਾਰਮਰ ਵਿੱਚ ਨੁਕਸ ਪੈ ਗਿਆ ਜਿਸ ਨੂੰ ਠੀਕ ਕਰਨ ਸਮੇਂ ਟਰਾਂਸਫਾਰਮਰ ਦੇ ਖੰਭਿਆਂ ਵਿੱਚ ਕਰੰਟ ਨਾਲ ਜਸਪਾਲ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ। ਜਸਪਾਲ ਦੀ ਮਾਤਾ ਬਲਜੀਤ ਕੌਰ ਪਿੰਡ ਦੀ ਮੌਜੂਦਾ ਸਰਪੰਚ ਹੈ।
Total Responses : 189