ਨਾਭਾ ਜੇਲ੍ਹ 'ਚ ਬੰਦੀ ਸਿੰਘਾਂ ਵੱਲੋਂ ਭੁੱਖ ਹੜਤਾਲ ਜਾਰੀ, ਪੰਜ ਨੂੰ ਦੂਜੀਆਂਜੇਲ੍ਹਾਂ 'ਚ ਸ਼ਿਫ਼ਟ ਕੀਤੇ ਜਾਣ ਦਾ ਕਰ ਰਹੇ ਨੇ ਵਿਰੋਧ
ਨਾਭਾ, 6 ਜੁਲਾਈ, 2020 : ਨਾਭਾ ਦੀ ਉੱਚ ਸੁਰੱਖਿਆ ਵਾਲੀ ਜੇਲ੍ਹ ਵਿਚ 19 ਬੰਦੀ ਸਿੰਘਾਂ ਵੱਲੋਂ ਬੀਤੇ 6 ਦਿਨਾਂ ਤੋਂ ਭੁੱਖ ਹੜਤਾਲ ਕੀਤੀ ਜਾ ਰਹੀ ਹੈ। ਪ੍ਰਸ਼ਾਸਨ ਨੇ 5 ਬੰਦੀ ਸਿੰਘਾਂ ਨੂੰ ਦੂਜੀਆਂ ਜੇਲ੍ਹਾਂ ਵਿਚ ਸ਼ਿਫ਼ਟ ਕਰ ਦਿੱਤਾ ਹੈ ਜਿਸ ਦਾ ਉਹ ਵਿਰੋਧ ਕਰ ਰਹੇ ਨੇ . ਸ਼ਿਫ਼ਟ ਕੀਤੇ ਬਣਦੀ ਵੀ ਭੁੱਖ ਹੜਤਾਲ ਤੇ ਦੱਸੇ ਜਾਂਦੇ ਨੇ .
ਸ਼ਿਫ਼ਟ ਕੀਤੇ ਗਏ ਕੈਦੀਆਂ ਵਿਚ ਬਲਵੀਰ ਸਿੰਘ ਭੂਤਨਾ ਨੂੰ ਕਪੂਰਥਲਾ, ਮਾਨ ਸਿੰਘ ਨਿਹੰਗ ਨੂੰ ਫ਼ਿਰੋਜ਼ਪੁਰ, ਰਮਨਦੀਪ ਗੋਲਡੀ ਨੂੰ ਫ਼ਰੀਦਕੋਟ, ਹਰਵਿੰਦਰ ਸਿੰਘ ਨੂੰ ਰੋਪੜ, ਨਿਹਾਲ ਸਿੰਘ ਨੂੰ ਵੀ ਸ਼ਿਫ਼ਟ ਕੀਤਾ ਗਿਆ ਹੈ। ਇਕ ਬੰਦੀ ਸਿੰਘ ਰਣਦੀਪ ਸਿੰਘ ਜਿਸ ਦੀ ਹਾਲਤ ਬਹੁਤ ਵਿਗੜ ਗਈ ਸੀ ਨੂੰ ਨਾਭਾ ਦੇ ਸਰਕਾਰੀ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਭੁੱਖ ਹੜਤਾਲ 'ਤੇ ਬੈਠੇ ਕੈਦੀ ਮੰਗ ਕਰ ਰਹੇ ਹਨ ਕਿ ਸ਼ਿਫ਼ਟ ਕੀਤੇ ਸਾਥੀ ਵਾਪਸ ਲਿਆਂਦੇ ਜਾਣ।
ਇਸ ਦੌਰਾਨ ਸਿੱਖ ਆਗੂ ਜਸਪਾਲ ਸਿੰਘ ਮੰਝਪੁਰ ਨੇ ਕਿਹਾ ਹੈ ਕਿ ਸੁਪਰੀਮ ਕੋਰਟ ਦੇ ਹੁਕਮ ਦਿੱਤੇ ਸਨ ਕਿ ਕੋਰੋਨਾ ਕਾਰਨ ਕਿਸੇ ਵੀ ਕੈਦ ਨੂੰ ਜੇਲ੍ਹ ਵਿਚੋਂ ਸ਼ਿਫ਼ਟ ਨਹੀਂ ਕੀਤਾ ਜਾ ਸਕਦਾ। ਸਿਰਫ਼ ਬੇਹੱਦ ਨਾਜ਼ੁਕ ਹਾਲਤ ਹੋਣ 'ਤੇ ਮਰੀਜ਼ ਨੂੰ ਤਬਦੀਲ ਕੀਤਾ ਜਾ ਸਕਦਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਬੰਦੀ ਸਿੰਘਾਂ ਨੂੰ ਸ਼ਿਫ਼ਟ ਕਰ ਕੇ ਹੁਣ ਨਾਭਾ ਪ੍ਰਬੰਧਕਾਂ ਨੇ ਸੁਪਰੀਮ ਕੋਰਟ ਦੇ ਹੁਕਮਾਂ ਦੀ ਉਲੰਘਣਾ ਕੀਤੀ ਹੈ।