← ਪਿਛੇ ਪਰਤੋ
ਕਿਸੇ ਔਰਤ ਵੱਲੋਂ ਖੁਦ ਕੀਤੇ ਸੈੱਕਸੂਅਲ ਇੰਟਰਕੋਰਸ ਨੂੰ ਹੀ ਰਜ਼ਾਮੰਦੀ ਵਾਲਾ ਜਿਨਸੀ ਸਬੰਧ ਮੰਨਿਆ ਜਾ ਸਕਦਾ ਹੈ - ਕੇਰਲਾ ਹਾਈ ਕੋਰਟ ਕੋਚੀ, 7 ਜੁਲਾਈ, 2020 : ਕੇਰਲਾ ਹਾਈ ਕੋਰਟ ਨੇ ਕਿਹਾ ਹੈ ਕਿ ਜਿਸ ਜਿਣਸੀ ਸੰਬੰਧ ਦਾ ਔਰਤ 'ਸਵਾਗਤ' ਕਰੇ ਭਾਵ ਖ਼ੁਦ ਸ਼ਾਮਲ ਹੋਵੇ ਉਸਨੂੰ ਹੀ ਸਹਿਮਤੀ ਨਾਲ ਬਣਾਏ ਸੰਬੰਧ ਮੰਨਿਆ ਜਾ ਸਕਦਾ ਹੈ। ਜਸਟਿਸ ਪੀ ਬੀ ਸੁਰੇਸ਼ ਕੁਮਾਰ ਨੇ ਇਕ 59 ਸਾਲਾ ਪੁਰਸ਼ ਵੱਲੋਂ 14 ਸਾਲਾ ਗੁਆਂਢਣ ਨਾਲ ਆਪਣੇ ਘਰ ਵਿਚ ਕਈ ਵਾਰ ਬਲਾਤਕਾਰ ਕਰ ਕੇ ਉਸਨੂੰ ਗਰਭਵਤੀ ਬਣਾਉਣ ਦੇ ਮਾਮਲੇ ਦੀ ਸੁਣਵਾਈ ਕਰਦਿਆਂ ਕਿਹਾ ਕਿ ਸਮਾਜਿਕ ਅਸਲੀਅਤ ਇਹ ਹੈ ਕਿ ਇਕ ਔਰਤ ਜੋ ਬੇਬੱਸੀ 'ਚ ਸੈਕਸ ਕਰਦੀ ਹੈ ਉਸਨੂੰ ਕਦੇ ਵੀ ਸਹਿਮਤੀ ਨਾਲ ਬਣਾਏ ਸੰਬੰਧ ਨਹੀਂ ਕਿਹਾ ਜਾ ਸਕਦਾ, ਜਦੋਂ ਬਰਾਬਰੀ ਵਾਲੇ ਜਿਣਸੀ ਸੰਬੰਧ ਬਣਾਏ ਗਏ ਹੋਣ ਤਾਂ ਫਿਰ ਸਹਿਮਤੀ ਦੀ ਜ਼ਰੂਰਤ ਨਹੀਂ ਰਹਿੰਦੀ ਅਤੇ ਜਦੋਂ ਬਰਾਬਰੀ ਨਾ ਹੋਵੇ ਤਾਂ ਫਿਰ ਸਹਿਮਤੀ ਬਰਾਬਰ ਨਹੀਂ ਮੰਨੀ ਜਾ ਸਕਦੀ। ਉਹਨਾਂ ਕਿਹਾ ਕਿ ਇਹ ਸਥਾਪਿਤ ਕਾਨੂੰਨ ਹੈ ਕਿ ਸਿਰਫ ਬੇਵਸ ਹੋ ਕੇ ਸਮਰਪਣ ਕਰ ਦੇਣਾ ਬਲਾਤਕਾਰ ਲਈ ਸਹਿਮਤੀ ਨਹੀਂ ਮੰਨੀ ਜਾ ਸਕਦੀ। ਉਹਨਾਂ ਨੇ ਇਸ ਮਾਮਲੇ ਵਿਚ 1958 ਅਤੇ 2003 ਵਿਚ ਸੁਪਰੀਮ ਕੋਰਟ ਵੱਲੋਂ ਸੁਣਾਏ ਵੱਖ ਵੱਖ ਫੈਸਲਿਆਂ ਦਾ ਹਵਾਲਾ ਵੀ ਦਿੱਤਾ। ਕੇਰਲਾ ਵਾਲੀ ਘਟਲਾ 2009 ਵਿਚ ਵਾਪਰੀ ਸੀ ਤੇ ਹਾਈ ਕੋਰਟ ਨੇ ਉਸਦੀ ਸਜ਼ਾ ਨੂੰ ਸਹੀ ਠਹਿਰਾਉਂਦਿਆਂ ਅਪੀਲ ਖਾਰਜ ਕਰ ਦਿੱਤੀ। ਹਾਈ ਕੋਰਟ ਵਿਚ ਦੋਸ਼ੀ ਨੇ ਇਹ ਦਲੀਲ ਦਿੱਤੀ ਸੀ ਕਿ ਸੰਬੰਧ ਸਹਿਮਤੀ ਨਾਲ ਬਣਾਏ ਗਏ ਸਨ ਕਿਉਂਕਿ ਲੜਕੀ ਪਹਿਲੀ ਵਾਰ ਸੈਕਸ ਕਰਨ ਤੋਂ ਬਾਅਦ ਕਈ ਵਾਰ ਉਸਦੇ ਘਰ ਆਈ ਤੇ ਸੰਬੰਧ ਬਣਾਏ ਗਏ। ਦੂਜੇ ਪਾਸੇ ਲੜਕੀ ਨੇ ਕਿਹਾ ਕਿ ਉਹ ਇਸ ਕਰ ਕੇ ਅਜਿਹਾ ਕਰਦੀ ਰਹੀ ਕਿਉਂਕਿ ਉਸਨੂੰ ਡਰ ਸੀ ਕਿ ਉਸਦੀ ਮਾਂ ਤੇ ਭੈਣ ਦਾ ਨੁਕਸਾਨ ਨਾ ਹੋਵੇ।
Total Responses : 933