← ਪਿਛੇ ਪਰਤੋ
ਪਟਿਆਲਾ ਜ਼ਿਲੇ ਦਾ ਜਵਾਨ ਕਸ਼ਮੀਰ 'ਚ ਮੁਕਾਬਲੇ ਦੌਰਾਨ ਹੋਇਆ ਸ਼ਹੀਦ ਪਟਿਆਲਾ, 7 ਜੁਲਾਈ, 2020 : ਪਟਿਆਲਾ ਜ਼ਿਲੇ ਦਾ ਇਕ ਫੌਜੀ ਜਵਾਨ ਕਸ਼ਮੀਰ ਵਿਚ ਅਤਿਵਾਦੀਆਂ ਨਾਲ ਮੁਕਾਬਲੇ ਦੌਰਾਨ ਸ਼ਹੀਦ ਹੋ ਗਿਆ। ਸਮਾਣਾ ਹਲਕੇ ਦੇ ਪਿੰਡ ਦੋਦੜਾ ਦਾ ਰਹਿਣ ਵਾਲਾ ਪੰਜਾਬ ਰਜਮੈਂਟ ਦਾ ਜਵਾਨ ਰਾਜਵਿੰਦਰ ਸਿੰਘ ਪੁੱਤਰ ਅਵਤਾਰ ਸਿੰਘ, ਕਸ਼ਮੀਰ ਵਿਖੇ ਅਤਿਵਾਦੀਆਂ ਨਾਲ ਚਲ ਰਹੇ ਆਰਮੀ ਅਪਰੇਸ਼ਨ ਦੌਰਾਨ ਸ਼ਹੀਦੀ ਪ੍ਰਾਪਤ ਕਰ ਗਿਆ। ਇਥੇ ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਪਟਿਆਲਾ ਜ਼ਿਲੇ ਦੇ ਦੋ ਜਵਾਨ ਲੱਦਾਖ ਵਿਚ ਸ਼ਹੀਦ ਹੋ ਚੁੱਕੇ ਹਨ ਜਿਹਨਾਂ ਵਿਚ ਨਾਇਬ ਸੂਬੇਦਾਰ ਮਨਦੀਪ ਸਿੰਘ ਤੇ ਲਾਂਸ ਨਾਇਕ ਸਲੀਮ ਖਾਨ ਸ਼ਾਮਲ ਹਨ।
Total Responses : 930