- ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ : ਪਾਂਥੇ
ਮਲੇਰਕੋਟਲਾ, 7 ਜੁਲਾਈ 2020 - ਸਥਾਨਕ ਪੰਜਾਬ ਨੈਸ਼ਨਲ ਬੈਂਕ, ਕਲੱਬ ਚੌੌਂਕ ਮਲੇਰਕੋਟਲਾ ਦੇ ਤਿੰਨ ਕਰਮਚਾਰੀ ਕੋੋਰੋਨਾ ਪਾਜ਼ੀਟਿਵ ਆਉਣ ਮਗਰੋੋਂ ਇਨ੍ਹਾਂ ਦੇ ਕੰਟੈਕਟ ਵਿਚ ਆਉਣ ਵਾਲੇ ਸਾਰੇ ਕਰਮਚਾਰੀਆਂ ਦਾ ਟੈਸਟ ਹੋਇਆ ਸੀ। ਇਨ੍ਹਾਂ ਤਿੰਨ ਕਰਮਚਾਰੀਆਂ ਦੇ ਕੰਟੈਕਟ ਵਿਚ ਪੰਜਾਬ ਨੈਸ਼ਨਲ ਬੈਂਕ, ਸਦਰ ਬਾਜ਼ਾਰ ਦੇ ਮੈਨੇਜਰ ਚਰਨਜੀਤ ਸਿੰਘ ਚੌੌਹਾਨ ਅਤੇ ਇਕ ਹੋਰ ਬੈਂਕ ਕਰਮਚਾਰੀ ਰਿਸ਼ਭ ਵਡੇਰਾ ਵੀ ਆਏ ਸਨ। ਇਨ੍ਹਾਂ ਦੋਹਾਂ ਦੀ ਰਿਪੋੋਰਟ ਮਿਤੀ 04.07.2020 ਨੂੰ ਨੈਗਟਿਵ ਆਈ ਸੀ ਪਰੰਤੂ ਸਿਹਤ ਵਿਭਾਗ ਵੱਲੋਂ ਚਰਨਜੀਤ ਸਿੰਘ ਚੌੌਹਾਨ ਅਤੇ ਰਿਸ਼ਭ ਵਡੇਰਾ ਨੂੰ 4 ਦਿਨ ਲਈ ਘਰ ਵਿਚ ਏਕਾਂਤਵਾਸ ਵਿਚ ਰਹਿਣ ਦੀ ਹਦਾਇਤ ਕੀਤੀ ਗਈ ਸੀ। ਪਰੰਤੂ ਇਹ ਦੋਵੇੇਂ ਬੈਂਕ ਕਰਮਚਾਰੀ ਅੱਜ ਮਿਤੀ 07.07.2020 ਨੂੰ ਸਵੇਰੇ ਐਸ.ਡੀ.ਐਮ. ਦਫਤਰ, ਮਲੇਰਕੋਟਲਾ ਵਿਖੇ ਆ ਗਏ। ਇਸ ਸਬੰਧੀ ਜਦੋਂ ਵਿਕਰਮਜੀਤ ਪਾਂਥੇ, ਐਸ.ਡੀ.ਐਮ. ਮਲੇਰਕੋਟਲਾ ਨੂੰ ਪਤਾ ਲੱਗਿਆ ਕਿ ਇਨ੍ਹਾਂ ਦੋਹਾਂ ਨੇ ਏਕਾਂਤਵਾਸ ਦੀ ਉਲੰਘਣਾ ਕੀਤੀ ਹੈ ਤਾਂ ਪਾਂਥੇ ਨੇ ਚਰਨਜੀਤ ਸਿੰਘ ਚੌੌਹਾਨ ਅਤੇ ਰਿਸ਼ਭ ਵਡੇਰਾ ਦਾ ਐਪੀਡੈਮਿਕ ਡਿਜ਼ੀਜ਼ ਐਕਟ 1897 ਦੇ ਰੂਲ 12 ਤਹਿਤ ਏਕਾਂਤਵਾਸ ਦੀ ਉਲੰਘਣਾ ਕਰਨ ਤੇ ਦੋ-ਦੋ ਹਜ਼ਾਰ ਰੁਪਏ ਦਾ ਚਲਾਨ ਕੱਟਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪਾਂਥੇ ਨੇ ਦੱਸਿਆ ਕਿ ਪਿਛਲੇ ਦਿਨੀਂ ਪੰਜਾਬ ਨੈਸ਼ਨਲ ਬੈਂਕ, ਕਲੱਬ ਚੌੌਂਕ ਬ੍ਰਾਂਚ ਦੇ 3 ਕਰਮਚਾਰੀ ਕੋਰੋਨਾ ਪਾਜ਼ੀਟਿਵ ਆਉਣ ਮਗਰੋੋਂ ਇਨ੍ਹਾਂ ਨਾਲ ਮੁਲਾਕਾਤ ਕਰਨ ਵਾਲੇ ਸਾਰੇ ਵਿਅਕਤੀਆਂ ਦੇ ਟੈਸਟ ਹੋਏ ਸਨ। ਮਿਤੀ 04.07.2020 ਨੂੰ ਆਈ ਰਿਪੋੋਰਟ ਵਿਚ ਪੰਜਾਬ ਨੈਸ਼ਨਲ ਬੈਂਕ, ਸਦਰ ਬਜ਼ਾਰ ਦੇ ਮੈਨੇਜਰ ਚਰਨਜੀਤ ਸਿੰਘ ਚੌੌਹਾਨ ਅਤੇ ਇਕ ਹੋਰ ਕਰਮਚਾਰੀ ਰਿਸ਼ਭ ਵਡੇਰਾ ਦੀ ਰਿਪੋੋਰਟ ਨੈਗਟਿਵ ਆਈ ਸੀ ਪਰੰਤੂ ਸਿਹਤ ਵਿਭਾਗ ਵੱਲੋੋਂ ਇਨ੍ਹਾਂ ਦੋਹਾਂ ਨੂੰ 14 ਦਿਨ ਲਈ ਘਰ ਵਿਚ ਏਕਾਂਤਵਾਸ ਵਿਚ ਰਹਿਣ ਦੀ ਹਦਾਇਤ ਕੀਤੀ ਗਈ ਸੀ।
ਪਾਂਥੇ ਨੇ ਦੱਸਿਆ ਕਿ ਚਰਨਜੀਤ ਸਿੰਘ ਚੌੌਹਾਨ ਅਤੇ ਰਿਸ਼ਭ ਵਡੇਰਾ ਅੱਜ ਸਵੇਰੇ ਏਕਾਂਤਵਾਸ ਦੀ ਉਲੰਘਣਾ ਕਰਕੇ ਐਸ.ਡੀ.ਐਮ. ਦਫਤਰ ਵਿਚ ਉਨ੍ਹਾਂ ਨੂੰ ਮਿਲਣ ਲਈ ਆ ਗਏ। ਜਦੋਂ ਇਨ੍ਹਾਂ ਦੋਹਾਂ ਦੇ ਟੈਸਟਾਂ ਦੀ ਰਿਪੋਰਟ ਉਪਰ ਡਾਕਟਰ ਵੱਲੋੋਂ 14 ਦਿਨ ਲਈ ਘਰ ਵਿਚ ਏਕਾਂਤਵਾਸ ਵਿਚ ਰਹਿਣ ਸਬੰਧੀ ਹਦਾਇਤ ਵੇਖੀ ਤਾਂ ਤੁਰੰਤ ਇਨ੍ਹਾਂ ਦੋਹਾਂ ਬੈਂਕ ਕਰਮਚਾਰੀਆਂ ਦਾ ਦੋ-ਦੋ ਹਜ਼ਾਰ ਰੁਪਏ ਦਾ ਚਲਾਨ ਕੱਟ ਦਿੱਤਾ ਗਿਆ। ਪਾਂਥੇ ਨੇ ਦੱਸਿਆ ਕਿ ਇਸ ਸਬੰਧੀ ਤੁਰੰਤ ਹਰਜਿੰਦਰ ਸਿੰਘ, ਐਸ.ਐਚ.ਓ. ਸਿਟੀ-1 ਮਲੇਰਕੋਟਲਾ ਨੂੰ ਮੌੌਕੇ 'ਤੇ ਬੁਲਾ ਕੇ ਉਕਤ ਦੋਹਾਂ ਬੈਂਕ ਕਰਮਚਾਰੀਆਂ ਨੂੰ ਪੁਲਿਸ ਹਵਾਲੇ ਕਰ ਦਿੱਤਾ ਗਿਆ।
ਪਾਂਥੇ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਸ਼ਹਿਰ ਵਿਚ ਕੋੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਇਸ ਲਈ ਸ਼ਹਿਰ ਵਾਸੀ ਜ਼ਰੂਰਤ ਪੈਣ 'ਤੇ ਹੀ ਘਰ ਤੋੋਂ ਬਾਹਰ ਨਿਕਲਣ। ਉਨ੍ਹਾਂ ਅਪੀਲ ਕੀਤੀ ਕਿ ਸ਼ਹਿਰ ਵਾਸੀ ਘਰ ਤੋੋਂ ਬਾਹਰ ਨਿਕਲਣ ਸਮੇਂ ਮਾਸਕ ਲਗਾ ਕੇ ਰੱਖਣ ਅਤੇ ਹੱਥਾਂ ਨੂੰ ਸੈਨੇਟਾਇਜ਼ ਜ਼ਰੂਰ ਕਰਨ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਸ਼ਖ਼ਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ।