ਦੀਪਕ ਜੈਨ
ਜਗਰਾਓਂ, 7 ਜੁਲਾਈ 2020 - ਥਾਣਾ ਹਠੂਰ ਦੀ ਪੁਲਿਸ ਵਲੋਂ 2 ਨੌਜਵਾਨਾਂ ਨੂੰ ਚੋਰੀ ਦੇ ਮੋਬਾਈਲ , ਨਕਦੀ ਅਤੇ ਮੋਟਰਸਾਇਕਲ ਸਣੇ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਸੰਬੰਧੀ ਪੁਲਿਸ ਥਾਣਾ ਹਠੂਰ ਦੇ ਇੰਚਾਰਜ ਹਰਜਿੰਦਰ ਸਿੰਘ ਨੇ ਦੱਸਿਆ ਕਿ ਜਗਦੀਪ ਸਿੰਘ ਪੁੱਤਰ ਰਣਜੀਤ ਸਿੰਘ ਨਿਵਾਸੀ ਹਠੂਰ ਨੇ ਸ਼ਿਕਾਇਤ ਦਿਤੀ ਕਿ 20ਜੂਨ ਦੀ ਰਾਤ ਜਦੋ ਉਸਦਾ ਪਰਿਵਾਰ ਸਬ ਸੋ ਰਹੇ ਸੀ ਤਾਂ ਉਸਦੇ ਘਰੋਂ 4 ਮੋਬਾਈਲ ਫੋਨ ਅਤੇ ਕੁਝ ਦੂਰ ਸਥਿਤ ਮਨਜੀਤ ਸਿੰਘ ਘਰੋਂ ਕੋਈ ਅਣਪਛਾਤਾ ਵਿਅਕਤੀ ਨਕਦੀ ਚੋਰੀ ਕਰ ਕੇ ਲੈ ਗਿਆ।
ਦੂਜੇ ਮਾਮਲਾ ਵਿਚ ਸੁਖਵਿੰਦਰ ਕੌਰ ਪਤਨੀ ਬਲਵੀਰ ਸਿੰਘ ਨਿਵਾਸੀ ਹਠੂਰ ਨੇ ਸ਼ਿਕਾਇਤ ਦਿਤੀ ਕਿ ਜਦੋ ਓਹਨਾ ਦਾ ਪਰਿਵਾਰ ਸਬ ਸੁੱਤੇ ਹੋਏ ਸੀ ਤਾਂ ਓਹਨਾ ਘਰੋਂ ਕੋਈ ਅਣਪਛਾਤਾ ਵਿਅਕਤੀ 2 ਮੋਬਾਈਲ ਫੋਨ ਚੋਰੀ ਕਰਕੇ ਲੈ ਗਿਆ। ਪੁਲਿਸ ਵਲੋਂ ਕਾਰਵਾਈ ਕਰਦਿਆਂ ਇੰਨਾ ਮਾਮਲਿਆਂ ਵਿਚ ਦੋ ਨੌਜਵਾਨ ਜੰਟਾ ਸਿੰਘ ਨਿਵਾਸੀ ਹਠੂਰ ਅਤੇ ਜਗਜੀਤ ਸਿੰਘ ਨਿਵਾਸੀ ਭਮੀਪੁਰਾ ਕਲਾ ਨੂੰ ਗਿਰਫ਼ਤਾਰ ਕੀਤਾ ਹੈ। ਇੰਨਾ ਤੋਂ ਪੁਲਿਸ ਨੂੰ 6 ਮੋਬਾਈਲ , 40 ਹਜਾਰ ਨਕਦੀ ਅਤੇ ਇਕ ਮੋਟਰਸਾਇਕਲ ਬਰਾਮਦ ਹੋਇਆ ਹੈ ਜੋਕਿ ਲੁਧਿਆਣਾ ਤੋਂ ਚੋਰੀ ਕੀਤਾ ਗਿਆ ਸੀ।