← ਪਿਛੇ ਪਰਤੋ
ਅਮਰੀਕਾ ਨੇ ਆਨ ਲਾਈਨ ਕਲਾਸਾਂ ਲਾਉਣ ਵਾਲੇ ਕੌਮਾਂਤਰੀ ਵਿਦਿਆਰਥੀਆਂ ਨੂੰ ਦੇਸ਼ ਛੱਡ ਜਾਣ ਦਾ ਦਿੱਤਾ ਹੁਕਮ ਵਾਸ਼ਿੰਗਟਨ ਡੀ ਸੀ, 7 ਜੁਲਾਈ, 2020 : ਅਮਰੀਕਾ ਵਿਚ ਪੜ•ਾਈ ਕਰ ਰਹੇ ਕੌਮਾਂਤਰੀ ਵਿਦਿਆਰਥੀਆਂ ਨੂੰ ਜੇਕਰ ਉਹਨਾਂ ਦੇ ਵਿਦਿਅਕ ਅਦਾਰੇ ਆਨ ਲਾਈਨ ਕਲਾਸਾਂ ਰਾਹੀਂ ਪੜ•ਾ ਰਹੇ ਹਨ ਤਾਂ ਅਜਿਹੇ ਵਿਦਿਆਰਥੀ ਤੁਰੰਤ ਦੇਸ਼ ਛੱਡ ਜਾਣ। ਇਹ ਬਿਆਨ ਸਟੂਡੈਂਟ ਐਂਡ ਐਕਸਚੇਂਜ ਵਿਜ਼ੀਟਰ ਪ੍ਰੋਗਰਾਮ (ਐਸ ਈ ਵੀ ਪੀ) ਨੇ ਦਿੱਤਾ ਹੈ। ਨਾ ਤਾਂ ਅਮਰੀਕਾ ਦਾ ਵਿਦੇਸ਼ ਵਿਭਾਗ ਉਹਨਾਂ ਸਕੂਲੀ ਜਾਂ ਹੋਰ ਪ੍ਰੋਗਰਾਮਾਂ ਦੇ ਵਿਦਿਆਰਥੀਆਂ ਨੂੰ ਵੀਜ਼ਾ ਜਾਰੀ ਨਹੀਂ ਕਰੇਗਾ ਜੋ ਫਾਲ ਸੈਮੇਸਟਰ ਲਈ ਆਨਲਾਈਨ ਕਲਾਸਾਂ ਹੀ ਲੈ ਰਹੇ ਹਨ ਅਤੇ ਨਾ ਹੀ ਅਮਰੀਕੀ ਕਸਟਮ ਐਂਡ ਬਾਰਡਰ ਪ੍ਰੋਟੈਕਸ਼ਨ ਪਰਮਿਟ ਵੱਲੋਂ ਇਹਨਾਂ ਵਿਦਿਆਰਥੀਆਂ ਨੂੰ ਅਮਰੀਕਾ ਵਿਚ ਦਾਖਲ ਹੋਣ ਦਿੱਤਾ ਜਾਵੇਗਾ। ਜਾਰੀ ਕੀਤੇ ਗਏ ਹੁਕਮ ਵਿਚ ਕਿਹਾ ਗਿਆ ਕਿ ਜੋ ਵਿਦਿਆਰਥੀ ਇਸ ਵੇਲੇ ਅਜਿਹੇ ਪ੍ਰੋਗਰਾਮਾਂ ਤਹਿਤ ਪੜ• ਰਹੇ ਹਨ, ਉਹ ਤੁਰੰਤ ਮੁਲਕ ਛੱਡ ਜਾਣ ਜਾਂ ਫਿਰ ਹੋਰ ਲੋੜੀਂਦੇ ਉਪਰਾਲੇ ਕਰਨ ਜਿਵੇਂ ਕਿ ਕਾਨੂੰਨੀ ਨਿਯਮਾਂ ਮੁਤਾਬਕ ਇਨ ਪਰਸਨ ਇੰਸਟ੍ਰਕਸ਼ਨ ਦੇਣ ਵਾਲੇ ਸਕੂਲਾਂ/ਕਾਲਜਾਂ ਵਿਚ ਦਾਖਲੇ ਲੈ ਲੈਣ।
Total Responses : 189