ਸੀਨੀਅਰ ਆਈ ਏ ਐਸ ਅਧਿਕਾਰੀ ਨੂੰ ਸੌਂਪਿਆ ਐਡੀਸ਼ਨਲ ਚਾਰਜ
ਚੰਡੀਗੜ੍ਹ, 8 ਜੁਲਾਈ, 2020 : ਪੰਜਾਬ ਸਰਕਾਰ ਨੇ ਅੱਜ ਇਕ ਛੋਟੇ ਪ੍ਰਸ਼ਾਸਨਿਕ ਫੈਸਲੇ ਰਾਹੀਂ ਸੀਨੀਅਰ ਆਈ ਏ ਐਸ ਅਧਿਕਾਰੀ ਆਲੋਕ ਸ਼ੇਖਰ ਪ੍ਰਿੰਸੀਪਲ ਸੈਕਟਰੀ ਜਨਰਲ ਐਡਮਨਿਸਟਰੇਸ਼ਨ ਐਂਡ ਕੋਆਰਡੀਨੇਸ਼ਨ, ਐਡੀਸ਼ਨਲ ਚਾਰਜ ਪ੍ਰਿੰਸੀਪਲ ਸੈਕਟਰੀ ਸਾਇੰਸ ਐਂਡ ਟੈਕਨਾਲੋਜੀ ਐਂਡ ਐਨਵਾਇਰਮੈਂਟ ਨੂੰ ਹੁਣ ਖਾਲੀ ਪਈ ਪ੍ਰਿੰਸੀਪਲ ਸੈਕਟਰੀ ਇਨਵੈਸਟਮੈਂਟ ਪ੍ਰੋਮੋਸ਼ਨ, ਪ੍ਰਿੰਸੀਪਲ ਸੈਕਟਰੀ ਇੰਡਸਟਰੀ ਐਂਡ ਕਮਰਸ ਅਤੇ ਪ੍ਰਿੰਸੀਪਲ ਸੈਕਟਰੀ ਇਨਫਰਮੇਸ਼ਨ ਟੈਕਨਾਲਜੀ ਦਾ ਐਡੀਸ਼ਨਲ ਚਾਰਜ ਦਿੱਤਾ ਗਿਆ ਹੈ।