← ਪਿਛੇ ਪਰਤੋ
ਇਮਤਿਹਾਨ ਨਾ ਲੈਣ ਦੇ ਆਪਣੇ ਫੈਸਲੇ ਤੇ ਡਟੀ ਕੈਪਟਨ ਸਰਕਾਰ , ਕੇਂਦਰ ਤੇ ਯੂ ਜੀ ਸੀ ਨੂੰ ਮੁੜ ਵਿਚਾਰ ਕਰ ਲਈ ਲਿਖਿਆ ਚੰਡੀਗੜ੍ਹ , 08 ਜੁਲਾਈ , 2020 : ਪੰਜਾਬ ਸਰਕਾਰ ਸੂਬੇ ਵਿਚਲੇ ਯੂਨੀਵਰਸਿਟੀ ਅਤੇ ਕਾਲਜ ਇਮਤਿਹਾਨ ਨਾ ਕਰਾਏ ਜਾਣ ਦੇ ਆਪਣੇ ਫ਼ੈਸਲੇ ਤੇ ਕਾਇਮ ਹੈ . ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਹਿਦਾਇਤ ਤੇ ਪੰਜਾਬ ਦੇ ਉਚੇਰੀ ਸਿੱਖਿਆ ਮਹਿਕਮੇ ਵੱਲੋਂ ਕੇਂਦਰ ਸਰਕਾਰ ਤੋਂ ਇਹ ਮੰਗ ਕੀਤੀ ਗਈ ਹੈ ਕਿ ਉਹ ਐਗਜ਼ਾਮ ਲੈਣ ਦੇ ਆਪਣੇ ਨਿਰਨੇ ਬਾਰੇ ਮੁੜ ਵਿਚਾਰ ਕਰੇ . ਆਲ੍ਹਾ ਸਰਕਾਰੀ ਸੂਤਰਾਂ ਅਨੁਸਾਰ ਰਾਜ ਸਰਕਾਰ ਵੱਲੋਂ ਕੇਂਦਰੀ ਹਾਇਰ ਐਜੂਕੇਸ਼ਨ ਮਨਿਸਟਰ ਅਤੇ ਯੂ ਜੀ ਸੀ ਨੂੰ ਲਿਖੇ ਇੱਕ ਖ਼ਤ ਵਿਚ ਇਹ ਕਿਹਾ ਗਿਆ ਹੈ ਕਰੋਨਾ ਦੇ ਵਧਦੇ ਕੇਸਾਂ ਅਤੇ ਇਸ ਦੇ ਵਾਧੇ ਬਾਰੇ ਬਣੇ ਅਜੇ ਖ਼ਤਰੇ ਨੂੰ ਮੁੱਖ ਰੱਖਦੇ ਹੋਏ ਪੰਜਾਬ ਵਿਚ ਇਸ ਵੇਲੇ ਇਮਤਿਹਾਨ ਕਰਾਉਣੇ ਸੰਭਵ ਨਹੀਂ ਹਨ . ਇਹ ਵੀ ਕਿਹਾ ਗਿਆ ਹੈ ਕਿ ਇਸ ਵੇਲੇ ਪੰਜਾਬ ਦੇ ਲਗਭਗ ਸਾਰੇ ਕਾਲਜ / ਯੂਨੀਵਰਸਿਟੀ ਹੋਸਟਲ ਖ਼ਾਲੀ ਕਰਾ ਲਏ ਗਏ ਹਨ . ਇਹ ਵੀ ਕਿਹਾ ਗਿਆ ਹੈ ਕਿ ਪੰਜਾਬ ਵਿਚ ਦਲਿਤ ਸਮਾਜ ਦੀ ਆਬਾਦੀ ਦਾ ਅਨੁਪਾਤ ਬਹੁਤ ਜ਼ਿਆਦਾ ਹੈ ਅਤੇ ਰਾਜ ਵਿਚ ਦਿਹਾਤੀ ਅਤੇ ਸ਼ਹਿਰੀ ਪਾੜਾ ਬਹੁਤ ਉੱਘੜਵਾਂ ਹੈ . ਸਿੱਟੇ ਵਜੋਂ ਆਨ ਲਾਈਨ ਇਮਤਿਹਾਨ ਲੈਣ ਲਈ ਸਹੂਲਤਾਂ ਡੀ ਵੀ ਘੱਟ ਹੈ . ਚੇਤੇ ਰਹੇ ਸ਼ਨੀਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਜ ਵਿਚਲੇ ਸਾਰੇ ਯੂਨੀਵਰਸਿਟੀ ਤੇ ਕਾਲਜ ਐਗਜ਼ਾਮ ਰੱਦ ਕਰ ਦਾ ਐਲਾਨ ਕੀਤਾ ਸੀ ਪਰ ਸੋਮਵਾਰ ਨੂੰ ਕੇਂਦਰ ਵੱਲੋਂ ਯੂ ਜੀ ਸੀ ਰਹਿਣ ਇਮਤਿਹਾਨ ਲੈਣ ਦੀ ਆਗਿਆ ਦਾ ਐਲਾਨ ਕਰ ਦਿੱਤਾ ਸੀ .
Total Responses : 189