ਅਸ਼ੋਕ ਵਰਮਾ
- 5 ਨਵੇਂ ਕੇਸ, 4 ਠੀਕ ਹੋਏ, 62 ਨੈਗੇਟਿਵ ਰਿਪੋਰਟਾਂ
ਬਠਿੰਡਾ, 8 ਜੁਲਾਈ 2020 - ਬਠਿੰਡਾ ਜ਼ਿਲ੍ਹੇ ਵਿਚ ਅੱਜ ਕੋਵਿਡ-19 ਦੇ 5 ਨਵੇਂ ਕੇਸ ਸਾਹਮਣੇ ਆਏ ਹਨ। ਅੱਜ ਬਠਿੰਡਾ ਦੇ ਸੈਸ਼ਨ ਜੱਜ ਦੀ ਰਿਪੋਰਟ ਵੀ ਕੋਰੋਨਾ ਪਾਜ਼ੀਟਿਵ ਆਈ ਹੈ। ਇਹ ਜਾਣਕਾਰੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਬੀ ਸ੍ਰੀ ਨਿਵਾਸਨ ਨੇ ਦਿੱਤੀ ਹੈ। ਇਸ ਤੋਂ ਬਿਨਾਂ ਅੱਜ ਜ਼ਿਲ੍ਹੇ ਵਿਚ 4 ਜਣੇ ਕੋਰੋਨਾ ਨੂੰ ਮਾਤ ਦੇ ਕੇ ਠੀਕ ਹੋ ਕੇ ਹਸਪਤਾਲ ਤੋਂ ਘਰ ਵੀ ਪਰਤ ਗਏ ਹਨ। ਇਸ ਤਰ੍ਹਾਂ ਹੁਣ ਐਕਟਿਵ ਕੇਸ 35 ਰਹਿ ਗਏ ਹਨ। ਇਸ ਤੋਂ ਬਿਨਾਂ ਅੱਜ 62 ਨੈਗੇਟਿਵ ਰਿਪੋਰਟਾਂ ਵੀ ਪ੍ਰਾਪਤ ਹੋਈਆਂ ਹਨ।
ਡਾ: ਕੁੰਦਨ ਪਾਲ ਨੇ ਦੱਸਿਆ ਕਿ ਅੱਜ ਪਾਜ਼ੀਟਿਵ ਆਏ ਕੇਸਾਂ ਵਿਚੋਂ 3 ਪਹਿਲਾਂ ਤੋਂ ਪਾਜ਼ੀਟਿਵ ਆਏ ਕੇਸਾਂ ਦੇ ਸੰਪਰਕਾਂ ਵਿਚੋਂ ਹਨ। ਜਦ ਕਿ ਇਕ ਦਾ ਦੂਜੇ ਰਾਜਾਂ ਦੀ ਯਾਤਰਾ ਦਾ ਪਿਛੋਕੜ ਹੈ। ਇਨ੍ਹਾਂ ਵਿੱਚੋਂ 3 ਪੁਰਸ਼ ਅਤੇ ਇਕ 12 ਸਾਲ ਦੀ ਲੜਕੀ ਹੈ।