ਕੁਲਵੰਤ ਸਿੰਘ ਬੱਬੂ
ਰਾਜਪੁਰਾ, 8 ਜੁਲਾਈ 2020 - ਰਾਜਪੁਰਾ-ਅੰਬਾਲਾ ਨੈਸ਼ਨਲ ਹਾਈ-ਵੇ-ਵਨ ਤੇ ਸਥਿਤ ਪਿੰਡ ਭੂਰੀ ਮਾਜਰਾ ਦੇ ਸਾਹਮਣੇ ਬਣੇ ਢਾਬਾ ਮੁਲਤਾਨੀ ਨੇ ਪਹਿਲ ਕਦਮੀ ਕਰਦਿਆ ਕਿਹਾ ਕਿ ਸਮਾਜ ਸੇਵਾ ਕੰਮਾਂ ਵਿੱਚ ਉਹਨਾਂ ਦੀ ਰੁਚੀ ਜ਼ਿਆਦਾ ਰਹਿੰਦੀ ਹੈ ਜਿਸ ਕਰਕੇ ਜਨਤਾ ਦੀ ਭਲਾਈ ਲਈ ਸੜਕ ਤੇ ਸਫਰ ਕਰਨ ਵਾਲਿਆਂ ਨੂੰ ਹੋਰ ਡੂੰਘਾਈ ਨਾਲ ਇਸ ਬਿਮਾਰੀ ਤੋਂ ਛੁਟਕਾਰਾ ਪਾਉਣ ਲਈ ਆਪਣੇ ਢਾਬੇ ਤੇ ਵੱਡੇ ਫਲੈਕਸ ਲਗਾਏ ਹਨ।
ਇਸ ਮੌਕੇ ਹੋਟਲ ਮਾਲਕ ਜਸਵਿੰਦਰ ਸਿੰਘ ਬਧੋਸ਼ੀਆਂ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆ ਕਿਹਾ ਕੋਰੋਨਾ ਵਾਈਰਸ ਵਰਗੀ ਭੈੜੀ ਬਿਮਾਰੀ ਜਿਸ ਤੋਂ ਡਰਨ ਦੀ ਘੱਟ ਲੋੜ ਅਤੇ ਸਾਵਧਾਨੀਆਂ ਜਿਆਦਾ ਰੱਖਣ ਦੀ ਲੋੜ ਹੈ। ਉਹਨਾਂ ਨੇ ਕਿਹਾ ਕਿ ਜਨਤਾ ਨੂੰ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਹਰ ਇੱਕ ਵਿਅਕਤੀ ਨੂੰ ਘਰ ਤੋਂ ਬਾਹਰ ਨਿਕਲਣ ਸਮੇਂ ਮੂੰਹ ਤੇ ਮਾਸਕ ਜਰੂਰ ਲਗਾਉਣਾ ਚਾਹੀਦਾ ਹੈ ਅਤੇ ਦਿਨ ਵਿੱਚ ਕਈ ਵਾਰ ਹੱਥ ਪਾਣੀ ਨਾਲ ਚੰਗੀ ਤਰ੍ਹਾਂ ਧੋਣੇ ਚਾਹੀਦੇ ਹਨ।
ਸਭ ਤੋਂ ਵੱਡੀ ਸਾਵਧਾਨੀ ਸੋਸ਼ਲ ਡਿਸਟੈਂਸ ਬਣਾਈ ਰੱਖ ਕੇ ਇੱਕ ਦੂਜੇ ਵਿਅਕਤੀ ਨਾਲ ਗੱਲਬਾਤ ਕਰਨਾ ਹੀ ਇਸ ਬਿਮਾਰੀ ਤੋਂ ਬੱਚਿਆ ਜਾ ਸਕਦਾ ਹੈ। ਉਹਨਾਂ ਹੋਰ ਜਾਣਕਾਰੀ ਦਿੰਦਿਆ ਕਿਹਾ ਭਾਵੇਂ ਅੱਜ ਸਾਰਾ ਵਰਲਡ ਇਸ ਬਿਮਾਰੀ ਦੀ ਚਪੇਟ ਵਿੱਚ ਆ ਗਿਆ ਹੈ । ਪਰ ਸਾਵਧਾਨੀਆ ਰੱਖਣ ਵਾਲੇ ਦੇਸ ਇਸ ਬਿਮਾਰੀ ਤੋਂ ਕਾਫੀ ਹੱਦ ਤੱਕ ਛੁਟਕਾਰਾ ਪਾ ਰਹੇ ਹਨ । ਭਾਰਤ ਸਰਕਾਰਾਂ ਨੇ ਵੀ ਇਸ ਬਿਮਾਰੀ ਨੂੰ ਕਾਫੀ ਹੱਦ ਤੱਕ ਕੰਟਰੋਲ ਹੇਠ ਰੱਖਿਆ ਹੋਇਆ ਹੈ ।
ਉਹਨਾਂ ਹੋਰ ਵੀ ਹੋਟਲ ਮਾਲਕਾਂ ਨੂੰ ਸੁਝਾਅ ਦਿੱਤਾ ਕਿ ਉਹ ਵੀ ਅਜਿਹੇ ਫਲੈਕਸ ਲਗਾਉਣ ਵਰਗੇ ਕਦਮ ਚੁੱਕ ਕੇ ਇਸ ਬਿਮਾਰੀ ਨੂੰ ਘੱਟ ਕਰਨ ਵਿੱਚ ਆਪਣਾ ਸਹਿਯੋਗ ਪਾਉਣ। ਆਖਿਰ ਵਿੱਚ ਉਹਨਾਂ ਨੇ ਕਿਹਾ ਕਿ ਕੋਵਿਡ-19 ਸਮੇਂ ਹੋਟਲਾਂ ਵਿੱਚ ਗਾਹਕਾਂ ਦੀ ਮੰਦੀ ਵੀ ਦੇਖਣ ਨੂੰ ਮਿਲ ਰਹੀ ਹੈ ।ਲੋਕ ਬਿਨਾ ਮਤਬਲ ਆਪਣੇ ਘਰਾਂ ਤੋਂ ਬਾਹਰ ਨਿਕਲਣਾ ਪਸੰਦ ਨਹੀਂ ਕਰ ਰਹੇ ਹਨ ।ਜਿਸ ਕਰਕੇ ਹੋਟਲ ਲਾਇਨ ਕਾਰੋਬਾਰ ਨੂੰ ਵੱੱਡੀ ਠੱਲ ਵੀ ਵੱਜ ਰਹੀ ਹੈ।